- Health & Wellness
3 ਤਰੀਕੇ ਜਿਹਨਾਂ ਨਾਲ ਤੁਹਾਡਾ ਹੈਲਥ ਪਲਾਨ ਡਾਇਬੀਟੀਜ਼ ਪ੍ਰਬੰਧਨ ਵਿੱਚ ਮਦਦ ਕਰ ਸਕਦਾ ਹੈ
ਨਵੰਬਰ ਕੌਮੀ ਡਾਇਬੀਟੀਜ਼ ਜਾਗਰੂਕਤਾ ਦਾ ਮਹੀਨਾ ਹੁੰਦਾ ਹੈ ਅਤੇ ਇਹ ਡਾਇਬੀਟੀਜ਼ ਜਾਂ ਪ੍ਰੀ-ਡਾਇਬੀਟੀਜ਼ ਲਈ ਤੁਹਾਡੇ ਜੋਖਮ ਦੇ ਮੁਲਾਂਕਣ ਲਈ ਜਾਂਚ ਕਰਨ ਦਾ ਸਭ ਤੋਂ ਵਧੀਆ ਸਮਾਂ ਹੁੰਦਾ ਹੈ।
ਡਾਇਬੀਟੀਜ਼ ਸੰਯੁਕਤ ਰਾਜ ਵਿੱਚ ਸਭ ਤੋਂ ਆਮ ਪੁਰਾਣੀਆਂ (ਕ੍ਰੌਨਿਕ) ਸਿਹਤ ਸਥਿਤੀਆਂ ਵਿੱਚੋਂ ਇੱਕ ਹੈ। ਪੁਰਾਣੀ (ਕ੍ਰੌਨਿਕ) ਸਿਹਤ ਸਥਿਤੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਸਿਹਤ ਸਥਿਤੀ ਹੁੰਦੀ ਹੈ ਜੋ ਤੁਹਾਡੇ ਜੀਵਨ ਦੇ ਮਿਆਰ ਨੂੰ ਪ੍ਰਭਾਵਤ ਕਰਦੀ ਹੈ ਅਤੇ ਜਿਸ ਵਾਸਤੇ ਅਕਸਰ ਖਾਸ ਇਲਾਜ ਦੀ ਲੋੜ ਹੁੰਦੀ ਹੈ। ਬਿਮਾਰੀ ਨਿਯੰਤ੍ਰਣ ਲਈ ਕੇਂਦਰ (Center for Disease Control, CDC) ਦੇ ਅਨੁਸਾਰ, ਸੰਯੁਕਤ ਰਾਜ ਵਿੱਚ 37 ਮਿਲੀਅਨ ਤੋਂ ਵੱਧ ਲੋਕਾਂ ਨੂੰ ਡਾਇਬੀਟੀਜ਼ ਹੈ, 96 ਮਿਲੀਅਨ ਪ੍ਰੀ-ਡਾਇਬੀਟਿਕ ਹਨ ਅਤੇ 4 ਵਿੱਚੋਂ 1 ਬਾਲਗ ਨੂੰ ਡਾਇਬੀਟੀਜ਼ ਹੈ ਪਰ ਇਹ ਨਹੀਂ ਜਾਣਦੇ ਕਿ ਉਹਨਾਂ ਨੂੰ ਡਾਇਬੀਟੀਜ਼ ਹੈ।
ਭਾਵੇਂ ਤੁਹਾਨੂੰ ਪਹਿਲਾਂ ਤੋਂ ਹੀ ਡਾਇਬੀਟੀਜ਼ ਹੈ ਜਾਂ ਤੁਹਾਨੂੰ ਸਿਹਤ ਸਬੰਧੀ ਚਿੰਤਾਵਾਂ ਹਨ ਜਿਹਨਾਂ ਦੀ ਪਛਾਣ (ਡਾਇਗਨੋਸਿਸ) ਨਹੀਂ ਕੀਤੀ ਗਈ ਹੈ, ਤੁਸੀਂ ਇਕੱਲੇ ਨਹੀਂ ਹੋ! ਮਦਦ ਪ੍ਰਾਪਤ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਸਹਿਯੋਗ ਅਤੇ ਮਾਰਗਦਰਸ਼ਨ ਮੰਗਣ ਤੋਂ ਪਹਿਲਾਂ ਤੁਹਾਨੂੰ ਕੋਈ ਉਡੀਕ ਕਰਨ ਦੀ ਲੋੜ ਨਹੀਂ ਹੈ। ਹਾਲਾਂਕਿ ਡਾਇਬੀਟੀਜ਼ ਇੱਕ ਗੁੰਝਲਦਾਰ ਸਿਹਤ ਸਮੱਸਿਆ ਹੈ, ਪਰ ਜੇ ਤੁਸੀਂ SEIU 775 Benefits Group ਦੁਆਰਾ ਕਵਰਡ ਦੇਖਭਾਲਕਰਤਾ ਹੋ, ਤਾਂ ਤੁਹਾਡੇ ਕੋਲ ਇੱਕ ਸਮਰਪਿਤ ਦੇਖਭਾਲ ਟੀਮ ਤੱਕ ਪਹੁੰਚ ਹੁੰਦੀ ਹੈ ਜੋ ਇਸ ਨਾਲ ਨਜਿੱਠਣ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ। ਇਸਦੇ ਨਾਲ ਹੀ, ਤੁਹਾਡਾ ਹੈਲਥ ਪਲਾਨ ਤੁਹਾਡੀ ਸਿਹਤ ਸਮੱਸਿਆ ਨੂੰ ਹੱਲ ਕਰਨ ਅਤੇ ਤੁਹਾਡੇ ਰਹਿਣ-ਸਹਿਣ ਵਿੱਚ ਫੇਰ-ਬਦਲ ਕਰਨ ਲਈ ਹੱਲ ਪ੍ਰਦਾਨ ਕਰਦਾ ਹੈ। ਆਪਣੇ ਹੈਲਥ ਪਲਾਨ ਦੀ ਵਰਤੋਂ ਕਰਦਿਆਂ ਆਪਣੀ ਸਿਹਤ ਅਤੇ ਤੰਦਰੁਸਤੀ ਨੂੰ ਕੰਟਰੋਲ ਵਿੱਚ ਕਰਨ ਦੇ 3 ਤਰੀਕੇ ਹਨ:
1. ਆਪਣੇ ਡਾਕਟਰ ਨੂੰ ਮੁਫ਼ਤ ਵਿੱਚ ਮਿਲੋ।
ਪ੍ਰਾਇਮਰੀ ਕੇਅਰ ਡਾਕਟਰ ਅਤੇ ਡੈਂਟਿਸਟ ਇਹਤਿਆਤੀ ਦੇਖਭਾਲ ਮੁਹੱਈਆ ਕਰਦੇ ਹਨ, ਜਿਵੇਂ ਕਿ ਨਿਯਮਤ ਚੈੱਕ-ਅੱਪ ਅਤੇ ਸਿਹਤ ਜਾਂਚਾਂ। ਉਹ ਤੁਹਾਨੂੰ ਵਿਸ਼ੇਸ਼ ਸਿਹਤ ਸਥਿਤੀ ਸਬੰਧੀ ਦੇਖਭਾਲ ਲਈ ਮਾਹਰਾਂ ਅਤੇ ਪ੍ਰੋਗਰਾਮਾਂ ਕੋਲ ਵੀ ਰੈਫ਼ਰ ਸਕਦੇ ਹਨ, ਜਿਵੇਂ ਕਿ ਡਾਇਬੀਟੀਜ਼।
2. ਡਾਇਬੀਟੀਜ਼ ਨਾਲ ਚੰਗਾ ਜੀਵਨ ਜੀਓ।
ਰਹਿਣ-ਸਹਿਣ ਦੇ ਸਿਹਤਮੰਦ ਵਿਕਲਪ ਚੁਣਨਾ ਡਾਇਬੀਟੀਜ਼ ਨੂੰ ਨਿਯੰਤ੍ਰਤ ਕਰਨ ਦਾ ਇੱਕ ਅਹਿਮ ਹਿੱਸਾ ਹੈ। ਤੁਹਾਡੇ ਹੈਲਥ ਪਲਾਨ ਦੇ ਰਾਹੀਂ ਬਹੁਤ ਸਾਰੇ ਵਿਦਿਅਕ ਸਰੋਤ ਉਪਲਬਧ ਹਨ ਜੋ ਚੰਗਾ ਜੀਵਨ ਜਿਉਣ ਅਤੇ ਆਪਣੀ ਸਿਹਤ ਉੱਪਰ ਵਧੇਰੇ ਕੰਟਰੋਲ ਮਹਿਸੂਸ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਹਨ। ਤੁਹਾਡੇ ਪਲਾਨ ਵਿੱਚ ਉਪਲਬਧ ਡਾਇਬੀਟੀਜ਼ ਸ੍ਰੋਤ ਦੇਖੋ:
- KPWA ਅਤੇ KPNW: ਡਾਇਬੀਟੀਜ਼ | Kaiser Permanente
- Aetna: ਡਾਇਬੀਟੀਜ਼ ਨਾਲ ਚੰਗਾ ਜੀਵਨ ਜਿਉਣਾ: ਸ੍ਰੋਤ ਅਤੇ ਸਹਿਯੋਗ | Aetna
3. ਰਹਿਣ-ਸਹਿਣ ਸਬੰਧੀ ਤਬਦੀਲੀਆਂ ਵਿੱਚ ਮਦਦ ਲਈ ਕਿਸੇ ਵੈਲਨੈੱਸ ਕੋਚ ਨਾਲ ਜੁੜੋ।
ਹੈਲਥ ਪਲਾਨ ਭਾਵੇਂ ਕੋਈ ਵੀ ਹੋਵੇ, ਵੈਲਨੈੱਸ ਕੋਚਿੰਗ ਹੈਲਥਕੇਅਰ ਕਵਰੇਜ ਵਿੱਚ ਨਾਮਾਂਕਣ ਕਰਾ ਚੁਕੇ ਸਾਰੇ ਦੇਖਭਾਲ ਕਰਨ ਵਾਲਿਆਂ ਲਈ ਉਪਲਬਧ ਹੈ। ਇੱਕ ਵੈਲਨੈੱਸ ਕੋਚ ਟੀਚੇ ਨਿਰਧਾਰਤ ਕਰਨ ਅਤੇ ਉਹਨਾਂ 'ਤੇ ਕਾਇਮ ਰਹਿਣ, ਵਧੇਰੇ ਸਿਹਤਮੰਦ ਭੋਜਨ ਖਾਣ, ਤਣਾਅ ਨੂੰ ਘਟਾਉਣ, ਤੁਹਾਡੇ ਭਾਰ ਨੂੰ ਨਿਯੰਤ੍ਰਤ ਕਰਨ ਅਤੇ ਹੋਰ ਬਹੁਤ ਕੁਝ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। ਵੈਲਨੈੱਸ ਕੋਚਿੰਗ ਬਾਰੇ ਹੋਰ ਜਾਣੋ।
ਯਾਦ ਰੱਖੋ, ਇਹ ਬੈਨਿਫ਼ਿਟ Kaiser Permanente ਅਤੇ Aetna, ਦੋਵਾਂ ਹੈਲਥ ਪਲਾਨਾਂ 'ਤੇ ਦੇਖਭਾਲ ਕਰਨ ਵਾਲਿਆਂ ਲਈ ਉਪਲਬਧ ਪੇਸ਼ੇਵਰ ਸਹਿਯੋਗ ਅਤੇ ਭਾਵਨਾਤਮਕ ਸਿਹਤ ਸਬੰਧੀ ਕਈ ਲਾਭਾਂ ਤੋਂ ਇਲਾਵਾ ਹਨ। ਜੇ ਤੁਹਾਨੂੰ ਪੱਕਾ ਨਹੀਂ ਪਤਾ ਹੈ ਕਿ ਤੁਹਾਡੇ ਕੋਲ ਕਿਹੜਾ ਹੈਲਥ ਪਲਾਨ ਹੈ ਜਾਂ ਕਵਰੇਜ ਵਿੱਚ ਨਾਮਾਂਕਣ ਕਰਨ ਦਾ ਤਰੀਕਾ ਸਿੱਖਣਾ ਚਾਹੁੰਦੇ ਹੋ, ਤਾਂ ਇੱਥੇ ਜਾਣੋ।


