- Money Management, Retirement
IRAs ਬਾਰੇ ਜਾਣਨਯੋਗ 3 ਮੁੱਖ ਸ਼ਬਦ
ਨਵਾਂ ਰਿਟਾਇਰਮੈਂਟ ਖਾਤਾ ਸ਼ੁਰੂ ਕਰਨਾ ਚਾਹੁੰਦੇ ਹੋ ਪਰ ਇਹ ਨਹੀਂ ਪਤਾ ਕਿ ਸ਼ੁਰੂਆਤ ਕਿੱਥੋਂ ਕਰਨੀ ਹੈ?
ਨਿਵੇਸ਼ ਬਾਰੇ ਬੁਨਿਆਦੀ ਸ਼ਬਦਾਵਲੀ ਨੂੰ ਸਮਝਣਾ ਤੁਹਾਡੇ ਵਿੱਤ ਦਾ ਪ੍ਰਬੰਧਨ ਕਰਨ ਲਈ ਇੱਕ ਮਹੱਤਵਪੂਰਨ ਪਹਿਲਾ ਕਦਮ ਹੈ, ਖਾਸ ਕਰਕੇ ਜੇ ਤੁਸੀਂ Washington’s Retirement Marketplace (ਵਾਸ਼ਿੰਗਟਨ ਦੇ ਰਿਟਾਇਰਮੈਂਟ ਮਾਰਕਿਟਪਲੇਸ) ਰਾਹੀਂ Individual Retirement Account (ਵਿਅਕਤੀਗਤ ਰਿਟਾਇਰਮੈਂਟ ਖਾਤੇ) (IRA) ਵਰਗਾ ਕੋਈ ਰਿਟਾਇਰਮੈਂਟ ਖਾਤਾ ਖੋਲ੍ਹਣ ਬਾਰੇ ਸੋਚ ਰਹੇ ਹੋ। ਹੇਠਾਂ ਕੁਝ ਰਿਟਾਇਰਮੈਂਟ ਸਬੰਧੀ ਸ਼ਬਦ ਹਨ ਜੋ ਤੁਸੀਂ ਦੇਖ ਸਕਦੇ ਹੋ।
ਇੱਕਠਾ ਕਰਨਾ ਜਾਂ “Rollover (ਰੋਲਓਵਰ)” ਇੱਕਠਾ ਕਰਨਾ, ਜਾਂ “ਰੋਲਿੰਗ-ਓਵਰ” ਉਦੋਂ ਹੁੰਦਾ ਹੈ ਜਦੋਂ ਤੁਸੀਂ ਆਪਣੇ ਸਾਰੇ ਛੋਟੇ ਰਿਟਾਇਰਮੈਂਟ ਖਾਤਿਆਂ ਨੂੰ ਰਲਾ ਕੇ ਇੱਕ ਮੁੱਖ ਖਾਤੇ ਵਿੱਚ ਜੋੜ ਲੈਂਦੇ ਹੋ। ਜ਼ਿਆਦਾਤਰ ਮਾਮਲਿਆਂ ਵਿੱਚ, ਆਪਣੇ ਰਿਟਾਇਰਮੈਂਟ ਖਾਤਿਆਂ ਨੂੰ ਇੱਕੋ ਖਾਤੇ ਵਿੱਚ ਜੋੜ ਲੈਣ ਨਾਲ ਤੁਹਾਨੂੰ ਸੇਵਾ ਫ਼ੀਸ ‘ਤੇ ਪੈਸੇ ਬਚਾਉਣ ਅਤੇ ਤੁਹਾਡੇ ਦੁਆਰਾ ਲਗਾਏ ਪੈਸੇ ਦਾ ਬਿਹਤਰ ਪ੍ਰਬੰਧਨ ਕਰਨ ਵਿੱਚ ਮਦਦ ਮਿਲ ਸਕਦੀ ਹੈ।
ਇਹ ਦੇਖਣ ਲਈ ਆਪਣੇ IRA ਜਾਂ ਰਿਟਾਇਰਮੈਂਟ ਯੋਜਨਾ ਪ੍ਰਦਾਤਾ ਤੋਂ ਪਤਾ ਕਰੋ ਕਿ ਕੀ ਉਹ ਤੁਹਾਡੀ ਵਰਤਮਾਨ ਯੋਜਨਾ ਵਿੱਚ ਰੋਲਓਵਰ ਪ੍ਰਦਾਨ ਕਰਦੇ ਹਨ। Secure Retirement Plan (ਸੁਰੱਖਿਅਤ ਰਿਟਾਇਰਮੈਂਟ ਯੋਜਨਾ) (SRP) ਰੋਲਓਵਰ ਦੀ ਪੇਸ਼ਕਸ਼ ਨਹੀਂ ਕਰਦਾ ਹੈ।
ਮਿਸ਼ਰਿਤ ਵਿਆਜ: ਮਿਸ਼ਰਿਤ ਵਿਆਜ ਉਹ ਹੁੰਦਾ ਹੈ ਜਦੋਂ ਤੁਹਾਡਾ ਪੈਸਾ ਤੁਹਾਡੇ ਦੁਆਰਾ ਸ਼ੁਰੂ ਵਿੱਚ ਲਗਾਏ ਪੈਸੇ, ਜਿਸਨੂੰ ਮੂਲ ਧਨ ਕਿਹਾ ਜਾਂਦਾ ਹੈ, ਉੱਪਰ ਹੀ ਨਹੀਂ ਵਧਦਾ ਬਲਕਿ ਸਮੇਂ ਦੇ ਨਾਲ ਇਸ ਉੱਪਰ ਕਮਾਏ ਗਏ ਵਿਆਜ ‘ਤੇ ਵੀ ਵਧਦਾ ਹੈ, ਜਿਸ ਨਾਲ ਆਖਰਕਾਰ ਜ਼ਿਆਦਾ ਵੱਡੀ ਬਚਤ ਹੁੰਦੀ ਹੈ।
ਵਿਭਿੰਨਤਾ ਲਿਆਓ: ਆਪਣੇ ਸਾਰੇ ਪੈਸੇ ਨੂੰ ਸਿਰਫ਼ ਇੱਕੋ ਪ੍ਰਕਾਰ ਦੇ ਨਿਵੇਸ਼ ਵਿੱਚ ਲਾਉਣ ਦੀ ਬਜਾਏ, ਵਿਭਿੰਨਤਾ ਲਿਆਉਣ ਦਾ ਮਤਲਬ ਹੈ ਕਿ ਆਪਣੇ ਪੈਸੇ ਨੂੰ ਵੱਖ-ਵੱਖ ਤਰ੍ਹਾਂ ਦੇ ਨਿਵੇਸ਼ਾਂ ਵਿੱਚ ਫੈਲਾ ਕੇ ਲਗਾਉਣਾ। ਇਸ ਨਾਲ, ਜੇ ਇੱਕ ਨਿਵੇਸ਼ ਚੰਗੀ ਕਾਰਗੁਜ਼ਾਰੀ ਨਹੀਂ ਕਰਦਾ ਹੈ, ਤਾਂ ਜੋਖਮ ਨੂੰ ਘਟਾਉਣ ਵਿੱਚ ਮਦਦ ਮਿਲਦੀ ਹੈ। ਆਪਣੀ ਰਿਟਾਇਰਮੈਂਟ ਨਿਵੇਸ਼ ਰਣਨੀਤੀ ਵਿੱਚ ਵਿਭਿੰਨਤਾ ਲਿਆਉਣ ਬਾਰੇ ਹੋਰ ਜਾਣਕਾਰੀ ਲਈ, ਆਪਣੇ ਵਿਕਲਪਾਂ ਨੂੰ ਦੇਖਣ ਵਾਸਤੇ ਕਿਸੇ ਵਿੱਤੀ ਪੇਸ਼ੇਵਰ ਨਾਲ ਗੱਲ ਕਰੋ।
ਰਿਟਾਇਰਮੈਂਟ ਵਾਸਤੇ ਆਪਣੇ ਖੁਦ ਦੇ ਪੈਸੇ ਦੀ ਹੋਰ ਬਚਤ ਕਰਨੀ ਸ਼ੁਰੂ ਕਰਨ ਲਈ, Washington’s Retirement Marketplace (ਵਾਸ਼ਿੰਗਟਨ ਦੇ ਰਿਟਾਇਰਮੈਂਟ ਮਾਰਕਿਟਪਲੇਸ) ‘ਤੇ ਮੌਜੂਦ ਖਾਤਿਆਂ ਵਾਂਗ ਇੱਕ IRA ਖੋਲ੍ਹਣ ਬਾਰੇ ਵਿਚਾਰ ਕਰੋ। ਵਾਸ਼ਿੰਗਟਨ ਰਾਜ ਵਿਧਾਨ ਸਭਾ ਨੇ Retirement Marketplace (ਰਿਟਾਇਰਮੈਂਟ ਮਾਰਕਿਟਪਲੇਸ) ਇਸ ਕਰਕੇ ਬਣਾਇਆ ਸੀ ਤਾਂ ਜੋ ਤੁਸੀਂ ਰਾਜ ਦੁਆਰਾ ਪ੍ਰਮਾਣਤ, ਘੱਟ ਖਰਚੇ ਵਾਲੇ ਰਿਟਾਇਰਮੈਂਟ ਬਚਤ ਪਲਾਨ ਖਰੀਦ ਸਕੋ।


