Headspace ਨਾਲ ਤੁਹਾਡੀ ਸਿਹਤ ਨੂੰ ਵਧੀਆ ਬਣਾਉਣ ਦੇ ਤਰੀਕੇ
ਦੇਖਭਾਲਕਰਤਾ ਬਣਨਾ ਬਹੁਤ ਔਖਾ ਕੰਮ ਹੈ, ਅਤੇ ਤੁਸੀਂ ਜਿਨ੍ਹਾਂ ਲੋਕਾਂ ਦੀ ਦੇਖਭਾਲ ਕਰਦੇ ਹੋ ਉਨ੍ਹਾਂ ਦੀਆਂ ਲੋੜਾਂ ਅਤੇ ਆਪਣੀ ਖੁਦ ਦੀ ਤੰਦਰੁਸਤੀ ਵਿਚਾਲੇ ਸੰਤੁਲਨ ਬਣਾਉਣਾ ਚੁਣੌਤੀ ਭਰਿਆ ਹੋ ਸਕਦਾ ਹੈ।
Headspace Care ਇੱਕ ਮੁਫ਼ਤ ਸਮਾਰਟਫ਼ੋਨ ਐਪ ਹੈ ਜੋ ਸਵੈ-ਸੰਭਾਲ 'ਤੇ ਮੁੜ ਧਿਆਨ ਕੇਂਦ੍ਰਿਤ ਕਰਨ ਅਤੇ ਉਸਨੂੰ ਪਹਿਲ ਦੇਣ ਵਿੱਚ ਮਾਹਰ ਕੋਚਿੰਗ ਦੇ ਜ਼ਰੀਏ ਤੁਹਾਡੀ ਮਦਦ ਕਰ ਸਕਦੀ ਹੈ। ਕੋਚ ਦੇ ਨਾਲ ਵਰਚੁਅਲ ਸੈਸ਼ਨਾਂ ਦੇ ਜ਼ਰੀਏ, ਤੁਸੀਂ ਤਣਾਅ ਨੂੰ ਘਟਾਉਣ, ਤੰਦਰੁਸਤੀ ਦੇ ਟੀਚਿਆਂ 'ਤੇ ਨਜ਼ਰ ਰੱਖਣ, ਪ੍ਰੇਰਿਤ ਰਹਿਣ ਅਤੇ ਹੋਰ ਬਹੁਤ ਕੁਝ ਬਾਰੇ ਸਲਾਹ ਅਤੇ ਮਾਰਗਦਰਸ਼ਨ ਪ੍ਰਾਪਤ ਕਰ ਸਕਦੇ ਹੋ।
ਕੋਚਿੰਗ ਤੋਂ ਇਲਾਵਾ, ਐਪ ਵਿੱਚ ਤੁਹਾਡੀ ਮਾਨਸਿਕ ਸਿਹਤ ਵਿੱਚ ਸਹਾਇਤਾ ਲਈ ਸ੍ਰੋਤਾਂ ਦੀ ਲਾਇਬ੍ਰੇਰੀ ਸ਼ਾਮਲ ਹੈ। ਤੁਸੀਂ ਇਸ ਵਿੱਚ ਮਾਰਦਰਸ਼ਨ ਯੁਕਤ ਆਪਣੀਆਂ ਲੋੜਾਂ ਅਤੇ ਕਾਰਜਕ੍ਰਮ ਅਨੁਸਾਰ ਢੁਕਵੇਂ ਰੂਪ ਵਿੱਚ ਤਿਆਰ ਕੀਤੀਆਂ ਮੈਡੀਟੇਸ਼ਨਾਂ, ਮਾਈਂਡਫੁਲਨੈੱਸ (ਜਾਗਰੂਕ ਚੇਤੰਨਤਾ ਵਾਲੀਆਂ) ਕਸਰਤਾਂ ਅਤੇ ਨੀਂਦ ਲਿਆਉਣ ਵਿੱਚ ਸਹਾਇਕ ਸਾਧਨ ਲੱਭ ਸਕਦੇ ਹੋ।
ਜੇ ਤੁਸੀਂ ਇੱਕ ਦੇਖਭਾਲਕਰਤਾ ਵਜੋਂ ਹਰ ਮਹੀਨੇ ਘੱਟ ਤੋਂ ਘੱਟ 1 ਘੰਟਾ ਕੰਮ ਕਰ ਰਹੇ ਹੋ, ਤਾਂ ਤੁਹਾਡੇ ਕੋਲ ਅਤੇ ਤੁਹਾਡੇ 'ਤੇ ਨਿਰਭਰ ਬੱਚਿਆਂ ਕੋਲ Headspace Care ਤੱਕ ਅਸੀਮਤ ਪਹੁੰਚ ਹੁੰਦੀ ਹੈ!
Headspace Care ਸ੍ਰੋਤ ਲਾਇਬ੍ਰੇਰੀ
ਮਾਰਗਦਰਸ਼ਨ ਯੁਕਤ ਮੈਡੀਟੇਸ਼ਨ
ਇਸ ਐਪ ਵਿੱਚ ਬਹੁਤ ਸਾਰੀਆਂ ਮਾਰਗਦਰਸ਼ਨ ਯੁਕਤ ਮੈਡੀਟੇਸ਼ਨਾਂ ਹਨ ਜੋ ਤਣਾਅ ਨੂੰ ਘਟਾਉਣ, ਸਬਰ ਵਧਾਉਣ ਅਤੇ ਊਰਜਾ ਨੂੰ ਵਧਾਉਣ 'ਤੇ ਧਿਆਨ ਕੇਂਦ੍ਰਿਤ ਕਰਦੀਆਂ ਹਨ ਜੋ ਕਿ ਇੱਕ ਦੇਖਭਾਲਕਰਤਾ ਦੇ ਰੂਪ ਵਿੱਚ ਤੁਹਾਡੇ ਲਈ ਸਹਾਇਕ ਹੋ ਸਕਦੀਆਂ ਹਨ। ਇਹ ਸੈਸ਼ਨ ਕੁਝ ਮਿੰਟਾਂ ਤੋਂ ਲੈ ਕੇ ਵਧੇਰੇ ਲੰਬੇ ਸਮੇਂ ਤੱਕ ਦੇ ਹੁੰਦੇ ਹਨ, ਤਾਂ ਜੋ ਤੁਸੀਂ ਇਨ੍ਹਾਂ ਨੂੰ ਆਪਣੇ ਕਾਰਜਕ੍ਰਮ ਵਿੱਚ ਫ਼ਿੱਟ ਕਰ ਸਕੋ।
ਮਾਈਂਡਫੁਲਨੈੱਸ ਕਸਰਤਾਂ
ਮਾਈਂਡਫੁਲਨੈੱਸ ਤੋਂ ਭਾਵ ਹੈ ਵਰਤਮਾਨ ਪਲ ਵਿੱਚ ਮੌਜੂਦ ਹੋਣਾ ਅਤੇ ਉਸ ਵਿੱਚ ਪੂਰੀ ਤਰ੍ਹਾਂ ਲੀਨ ਹੋਣਾ। ਇਹ ਐਪ ਰੁਝੇਵਿਆਂ ਭਰੇ ਦਿਨਾਂ ਦੌਰਾਨ ਸ਼ਾਂਤ ਅਤੇ ਸੰਤੁਲਤ ਰਹਿਣ ਵਿੱਚ ਤੁਹਾਡੀ ਮਦਦ ਕਰਨ ਲਈ ਸਾਹ ਲੈਣ ਦੀਆਂ ਤਕਨੀਕਾਂ ਅਤੇ ਜਾਗਰੂਕ ਚੇਤੰਨਤਾ ਦੇ ਨਾਲ ਸੈਰ (ਮਾਈਂਡਫੁਲ ਵਾੱਕ) ਵਰਗੀਆਂ ਕਸਰਤਾਂ ਪ੍ਰਦਾਨ ਕਰਦੀ ਹੈ।
ਨੀਂਦ ਵਿੱਚ ਸਹਾਇਕ ਸਾਧਨ
ਮਾਨਸਿਕ ਅਤੇ ਸਰੀਰਕ ਸਿਹਤ ਨੂੰ ਬਣਾਈ ਰੱਖਣ ਲਈ ਵਧੀਆ ਨੀਂਦ ਬਹੁਤ ਜ਼ਰੂਰੀ ਹੁੰਦੀ ਹੈ। ਐਪ ਦੇ ਨੀਂਦ ਵਾਲੇ ਸੈਕਸ਼ਨ ਵਿੱਚ ਪੌਡਕਾਸਟ, ਗਾਈਡਿਡ ਕਸਰਤਾਂ ਅਤੇ ਸ਼ਾਂਤਕਾਰੀ ਸੰਗੀਤ ਸ਼ਾਮਲ ਹਨ ਤਾਂ ਜੋ ਤੁਹਾਨੂੰ ਤਣਾਅ-ਮੁਕਤ ਹੋਣ ਅਤੇ ਰਾਤ ਦੀ ਵਧੀਆ ਨੀਂਦ ਲੈਣ ਵਿੱਚ ਮਦਦ ਮਿਲ ਸਕੇ। ਇਹ ਸਾਧਨ ਉਨ੍ਹਾਂ ਦੇਖਭਾਲ ਕਰਨ ਵਾਲਿਆਂ ਲਈ ਬਹੁਮੁੱਲੇ ਹੋ ਸਕਦੇ ਹਨ ਜਿਨ੍ਹਾਂ ਨੂੰ ਅਕਸਰ ਟੁੱਟੀ-ਭੱਜੀ ਨੀਂਦ ਦਾ ਸਾਹਮਣਾ ਕਰਨਾ ਪੈਂਦਾ ਹੈ।
SOS ਸੈਸ਼ਨ
ਬੇਹੱਦ ਤਣਾਅ ਦੇ ਪਲਾਂ ਵਿੱਚ, Headspace Care ਦੇ SOS ਸੈਸ਼ਨ ਤੇਜ਼, ਸ਼ਾਂਤ ਕਰਨ ਵਾਲੀਆਂ ਕਸਰਤਾਂ ਪ੍ਰਦਾਨ ਕਰਦੇ ਹਨ। ਇਹ ਸੰਖੇਪ ਜਿਹੇ ਸੈਸ਼ਨ ਬਹੁਤ ਜ਼ਿਆਦਾ ਤਣਾਅ ਵਾਲੇ ਪਲਾਂ ਦੇ ਦੌਰਾਨ ਸ਼ਾਂਤ ਹੋਣ ਅਤੇ ਫਿਰ ਤੋਂ ਧਿਆਨ ਕੇਂਦ੍ਰਿਤ ਕਰਨ ਵਿੱਚ ਤੁਹਾਡੀ ਮਦਦ ਲਈ ਤਿਆਰ ਕੀਤੇ ਗਏ ਹਨ।
ਰੋਜ਼ਾਨਾ ਦੀ ਪ੍ਰੇਰਣਾ ਅਤੇ ਹੱਲਾਸ਼ੇਰੀ
Headspace ਵੱਲੋਂ ਤੁਹਾਡੇ ਹੌਂਸਲੇ ਨੂੰ ਵਧਾਉਣ ਲਈ ਰੋਜ਼ਾਨਾ ਪ੍ਰੇਰਣਾਦਾਇਕ ਹਵਾਲੇ ਅਤੇ ਹੱਲਾਸ਼ੇਰੀ ਦੇਣ ਵਾਲੇ ਸੁਨੇਹੇ ਪ੍ਰਦਾਨ ਕੀਤੇ ਜਾਂਦੇ ਹਨ। ਆਸ਼ਾਵਾਦੀ ਵਿਚਾਰਾਂ ਦੀਆਂ ਇਹ ਛੋਟੀਆਂ-ਛੋਟੀਆਂ ਖੁਰਾਕਾਂ ਆਸ਼ਾਵਾਦੀ ਮਾਨਸਿਕਤਾ ਨੂੰ ਬਣਾਈ ਰੱਖਣ ਵਿੱਚ ਇੱਕ ਵੱਡਾ ਅਸਰ ਪਾਉਂਦੀਆਂ ਹਨ।
ਇੱਕ ਦੇਖਭਾਲਕਰਤਾ ਵਜੋਂ Headspace ਨੂੰ ਵਰਤਣ ਦੇ 5 ਤਰੀਕੇ
1. ਆਪਣੇ ਦਿਨ ਦੀ ਸ਼ੁਰੂਆਤ ਮੈਡੀਟੇਸ਼ਨ ਨਾਲ ਕਰੋ
ਆਪਣੇ ਦਿਨ ਦੀ ਸ਼ੁਰੂਆਤ ਮੈਡੀਟੇਸ਼ਨ ਦੇ ਇੱਕ ਛੋਟੇ ਜਿਹੇ ਸੈਸ਼ਨ ਨਾਲ ਕਰੋ। ਇੱਥੋਂ ਤੱਕ ਕਿ ਸਿਰਫ਼ 5 ਮਿੰਟ ਵੀ ਤੁਹਾਨੂੰ ਸ਼ਾਂਤ ਮਹਿਸੂਸ ਕਰਨ ਅਤੇ ਦਿਨ ਦਾ ਸਾਹਮਣਾ ਕਰਨ ਲਈ ਤਿਆਰ ਹੋਣ ਵਿੱਚ ਮਦਦ ਕਰ ਸਕਦੇ ਹਨ।
2. ਮਾਈਂਡਫੁਲਨੈੱਸ ਬ੍ਰੇਕਾਂ ਲਓ
ਸਾਹ ਲੈਣ ਦੀਆਂ ਕਸਰਤਾਂ ਜਾਂ ਜਾਗਰੂਕ ਚੇਤੰਨਤਾ ਦੇ ਨਾਲ ਸੈਰ ਕਰਨ (ਮਾਈਂਡਫੁਲ ਵਾੱਕ) ਲਈ ਦਿਨ ਦੇ ਦੌਰਾਨ ਛੋਟੀਆਂ-ਛੋਟੀਆਂ ਬ੍ਰੇਕਾਂ ਲਓ। ਇਸ ਨਾਲ ਤਣਾਅ ਨੂੰ ਘਟਾਉਣ ਅਤੇ ਬੇਹੱਦ ਜ਼ਿਆਦਾ ਥਕੇਵੇਂ ਨੂੰ ਰੋਕਣ ਵਿੱਚ ਮਦਦ ਮਿਲ ਸਕਦੀ ਹੈ।
3. ਤਣਾਅ-ਮੁਕਤ ਹੋਣ ਲਈ ਨੀਂਦ ਲਿਆਉਣ ਵਿੱਚ ਸਹਾਇਕ ਸਾਧਨਾਂ ਦੀ ਵਰਤੋਂ ਕਰੋ
ਨੀਂਦ ਲਿਆਉਣ ਲਈ ਚੈਨ ਭਰੀ ਰੁਟੀਨ ਬਣਾਉਣ ਵਾਸਤੇ Headspace ਦੇ ਨੀਂਦ ਲਿਆਉਣ ਵਿੱਚ ਸਹਾਇਕ ਸਾਧਨਾਂ ਦੀ ਵਰਤੋਂ ਕਰੋ। ਇਸ ਨਾਲ ਤੁਹਾਨੂੰ ਜ਼ਿਆਦਾ ਵਧੀਆ ਨੀਂਦ ਲੈਣ ਅਤੇ ਜਾਗਣ ਤੋਂ ਬਾਅਦ ਤਰੋਤਾਜ਼ਾ ਮਹਿਸੂਸ ਕਰਨ ਵਿੱਚ ਮਦਦ ਮਿਲੇਗੀ।
4. ਲੋੜ ਪੈਣ 'ਤੇ SOS ਸੈਸ਼ਨਾਂ ਦੀ ਵਰਤੋਂ ਕਰੋ
ਜਦੋਂ ਤੁਸੀਂ ਭਾਵਨਾਵਾਂ ਨਾਲ ਹਾਵੀ ਹੋਏ ਮਹਿਸੂਸ ਕਰਦੇ ਹੋਵੋ ਤਾਂ SOS ਸੈਸ਼ਨਾਂ ਨੂੰ ਯਾਦ ਰੱਖੋ। ਇਹ ਝਟਪਟ ਕਸਰਤਾਂ ਤੁਰੰਤ ਰਾਹਤ ਪ੍ਰਦਾਨ ਕਰ ਸਕਦੀਆਂ ਹਨ ਅਤੇ ਮੁਸ਼ਕਲ ਸਥਿਤੀਆਂ ਨਾਲ ਨਜਿੱਠਣ ਵਿੱਚ ਤੁਹਾਡੀ ਮਦਦ ਕਰ ਸਕਦੀਆਂ ਹਨ।
5. ਕੋਚ ਨਾਲ ਸ਼ੁਰੂਆਤ ਕਰੋ
ਕੋਚ ਤੁਹਾਡੇ ਟੀਚਿਆਂ ਤੱਕ ਪਹੁੰਚਣ ਅਤੇ ਉਸੇ ਰਾਹ ਚੱਲਦੇ ਰਹਿਣ ਅਤੇ ਚੁਣੌਤੀ ਭਰੀਆਂ ਸਥਿਤੀਆਂ ਨਾਲ ਨਜਿੱਠਣ ਲਈ ਹੁਨਰਾਂ ਨੂੰ ਵਿਕਸਿਤ ਕਰਨ ਲਈ ਤੁਹਾਡੇ ਨਾਲ ਕੰਮ ਕਰਨਗੇ। ਇਹ ਸਭ ਕੁਝ ਟੈਕਸਟ ਮੈਸੇਜਿੰਗ ਰਾਹੀਂ ਕੀਤਾ ਜਾਂਦਾ ਹੈ, ਜਿਸ ਨਾਲ ਤੁਹਾਨੂੰ ਗੁਪਤ ਰੂਪ ਵਿੱਚ ਲੋੜੀਂਦਾ ਸਹਿਯੋਗ ਪ੍ਰਾਪਤ ਕਰਨ ਦੀ ਸਹੂਲਤ ਮਿਲਦੀ ਹੈ।

Headspace Care ਦੀ ਵਰਤੋਂ ਕਰਨ ਨਾਲ ਤੁਹਾਨੂੰ ਆਪਣੀ ਖੁਦ ਦੀ ਦੇਖਭਾਲ ਕਰਨ ਵਿੱਚ ਮਦਦ ਮਿਲ ਸਕਦੀ ਹੈ, ਤਾਂ ਜੋ ਤੁਸੀਂ ਉਨ੍ਹਾਂ ਲੋਕਾਂ ਨੂੰ ਆਪਣੀਆਂ ਬਿਹਤਰੀਨ ਸੇਵਾਵਾਂ ਪ੍ਰਦਾਨ ਦੇ ਸਕੋ ਜਿਨ੍ਹਾਂ ਨੂੰ ਤੁਹਾਡੀ ਲੋੜ ਹੈ।
Headspace Care ਨਾਲ ਸ਼ੁਰੂਆਤ ਕਰੋ
- ਤਣਾਅ ਤੋਂ ਲੈ ਕੇ ਲਚਕੀਲੇਪਣ ਅਤੇ ਨਰਮਦਿਲੀ ਤੱਕ ਹਰ ਵਿਸ਼ੇ 'ਤੇ 500+ ਮੈਡੀਟੇਸ਼ਨਾਂ ਦੀ ਲਾਇਬ੍ਰੇਰੀ ਤੱਕ ਪਹੁੰਚ ਪ੍ਰਾਪਤ ਕਰੋ।
- ਨੀਂਦ ਨਾਲ ਜੁੜੀਆਂ ਅਵਜ਼ਾਂ, ਸੰਗੀਤ ਅਤੇ ਤਣਾਅ-ਮੁਕਤ ਹੋਣ ਵਾਲੀਆਂ ਕਸਰਤਾਂ ਦੇ ਨਾਲ ਆਪਣੇ ਮਨ ਨੂੰ ਸੌਣ ਵੱਲ ਲਗਾਓ।
- ਅਸਾਨ ਵਰਕਆਊਟ, ਸ਼ਾਂਤ ਕਰਨ ਵਾਲੇ ਯੋਗਾ, ਸੰਗੀਤ ਅਤੇ ਹੋਰ ਬਹੁਤ ਕੁਝ ਦੇ ਨਾਲ ਮਾਈਂਡਫੁਲਨੈੱਸ (ਜਾਗਰੂਕ ਚੇਤੰਨਤਾ) ਨੂੰ ਆਪਣੀ ਰੁਟੀਨ ਦਾ ਇੱਕ ਹਿੱਸਾ ਬਣਾਓ।
- ਪਹਿਲਾ ਅਤੇ ਆਖਰੀ ਨਾਮ
- ਜਨਮ ਮਿਤੀ
- ਜ਼ਿਪ ਕੋਡ
- ਈਮੇਲ ਪਤਾ ਜੋ ਤੁਹਾਡੇ Health Benefits (ਸਿਹਤ ਲਾਭ) ਖਾਤੇ ਲਈ ਵਰਤਿਆ ਜਾਂਦਾ ਹੈ


