- Learning
ਕੰਮ 'ਤੇ ਪਹਿਲੇ ਦਿਨ ਸਫ਼ਲਤਾ ਲਈ ਸੁਝਾਅ
ਆਪਣੇ ਪਹਿਲੇ ਦਿਨ ਤਿਆਰ-ਬਰ-ਤਿਆਰ ਅਤੇ ਆਤਮ-ਵਿਸ਼ਵਾਸ ਭਰਪੂਰ ਮਹਿਸੂਸ ਕਰੋ
ਭਾਵੇਂ ਤੁਸੀਂ ਆਪਣੇ ਕਲਾਇੰਟ ਨੂੰ ਪਹਿਲੀ ਵਾਰ ਮਿਲ ਰਹੇ ਹੋ ਜਾਂ ਆਪਣੇ ਕਿਸੇ ਜਾਣਕਾਰ ਦੀ ਦੇਖਭਾਲ ਕਰਨੀ ਸ਼ੁਰੂ ਕਰ ਰਹੇ ਹੋ, ਇਹ ਸੁਝਾਅ ਤੁਹਾਡੀ ਮਦਦ ਕਰ ਸਕਦੇ ਹਨ।
ਪੇਸ਼ੇਵਰ ਢੰਗ ਨਾਲ ਕਪੜੇ ਪਹਿਨੋ।
ਜੇ ਤੁਹਾਡਾ ਗਾਹਕ ਖੁਸ਼ਬੋ ਪ੍ਰਤੀ ਸੰਵੇਦਨਸ਼ੀਲ ਹੈ ਤਾਂ ਸਕ੍ਰਬ ਪਹਿਨਣ, ਘੱਟ ਤੋਂ ਘੱਟ ਮੇਕਅਪ ਵਰਤਣ ਅਤੇ ਤੇਜ਼ ਖੁਸ਼ਬੋਆਂ ਤੋਂ ਪਰਹੇਜ਼ ਕਰਨ 'ਤੇ ਵਿਚਾਰ ਕਰੋ।
ਆਪਣਾ ਜ਼ਰੂਰੀ ਸਮਾਨ ਇਕੱਠਾ ਕਰੋ, ਜਿਵੇਂ ਕਿ:
- ਬੰਦ ਪੰਜੇ ਵਾਲੇ, ਅਤੇ ਨਾ ਤਿਲਕਣ ਵਾਲੇ ਜੁੱਤੇ।
- ਦੇਖਭਾਲ ਯੋਜਨਾ / ਟਾਸਕ ਸ਼ੀਟ।
- ਪਾਣੀ ਦੀ ਬੋਤਲ।
- ਸਨੈਕਸ।
- ਕੰਮ 'ਤੇ ਲਿਜਾਣ ਵਾਲਾ ਬੈਗ।
ਆਪਣੇ ਗਾਹਕ ਦੀ ਦੇਖਭਾਲ ਯੋਜਨਾ ਨੂੰ ਇਕੱਠੇ ਮਿਲਕੇ ਦੇਖੋ
ਇਹ ਤੁਹਾਡੇ ਗਾਹਕ ਲਈ ਵਿਸ਼ੇਸ਼ ਦੇਖਭਾਲ ਯੋਜਨਾ ਹੈ ਜੋ ਤੁਹਾਨੂੰ ਤੁਹਾਡੇ ਰੁਜ਼ਗਾਰਪ੍ਰਦਾਤਾ ਦੁਆਰਾ ਦਿੱਤੀ ਗਈ ਸੀ। ਇਹ ਪੱਕਾ ਕਰੋ ਕਿ ਤੁਸੀਂ ਦੋਵੇਂ ਆਪਣੀ ਭੂਮਿਕਾ ਨੂੰ ਸਮਝਦੇ ਹੋ।
ਆਪਣੇ ਬਾਰੇ ਥੋੜ੍ਹੀ ਜਾਣਕਾਰੀ ਸਾਂਝੀ ਕਰੋ ਅਤੇ ਆਪਣੇ ਗਾਹਕ ਨੂੰ ਜਾਣਨ ਲਈ ਸਵਾਲ ਪੁੱਛੋ, ਜਿਵੇਂ:
- ਤੁਹਾਨੂੰ ਮੇਰੇ ਤੋਂ ਕੀ ਉਮੀਦਾਂ ਹਨ?
- ਕੀ ਤੁਹਾਨੂੰ ਕੋਈ ਵੀ ਅਜਿਹੀਆਂ ਪਾਬੰਦੀਆਂ ਹਨ ਜਿਨ੍ਹਾਂ ਬਾਰੇ ਮੈਨੂੰ ਜਾਣਕਾਰੀ ਹੋਣੀ ਚਾਹੀਦੀ ਹੈ?
- ਤੁਹਾਨੂੰ ਕਿਹੜੇ ਭੋਜਨ / ਸ਼ੋਅ / ਗਤੀਵਿਧੀਆਂ ਪਸੰਦ ਹਨ?
ਇਹ ਸਿੱਖੋ ਕਿ ਆਪਣੇ ਕੰਮ ਦੇ ਘੰਟਿਆਂ ਨੂੰ ਸਹੀ ਤਰੀਕੇ ਨਾਲ ਅਤੇ ਸਮੇਂ ਸਿਰ ਕਿਵੇਂ ਜਮ੍ਹਾਂ ਕਰਨਾ ਹੈ, ਤਾਂ ਜੋ ਤੁਸੀਂ ਇਹ ਯਕੀਨੀ ਬਣਾ ਸਕੋ ਕਿ ਤੁਹਾਨੂੰ ਸਮੇਂ ਸਿਰ ਭੁਗਤਾਨ ਮਿਲਦਾ ਹੈ।
ਕਿਸੇ Peer Mentor (ਪੀਅਰ ਮੈਂਟੌਰ) ਨੂੰ ਕਾਲ ਕਰੋ।
Peer Mentors (ਪੀਅਰ ਮੈਂਟੋਰਜ਼) ਕੋਲ ਦੇਖਭਾਲ ਕਰਨ ਦੇ ਨਾਲ-ਨਾਲ ਦੂਜੇ ਦੇਖਭਾਲ ਕਰਨ ਵਾਲਿਆਂ ਨੂੰ ਕੋਚਿੰਗ ਦੇਣ ਦਾ ਵੀ ਸਾਲਾਂ ਦਾ ਅਨੁਭਵ ਹੁੰਦਾ ਹੈ, ਅਤੇ ਉਹ ਤੁਹਾਡੇ ਕੋਈ ਵੀ ਸਵਾਲਾਂ ਜਾਂ ਚਿੰਤਾਵਾਂ ਦੇ ਜਵਾਬ ਦੇਣ ਵਿੱਚ ਮਦਦ ਕਰ ਸਕਦੇ ਹਨ।


