- Learning
Continuing Education (ਨਿਰੰਤਰ ਸਿੱਖਿਆ) ਦੇ ਭਵਿੱਖ ਨੂੰ ਆਕਾਰ ਦਿਓ
Continuing Education (ਨਿਰੰਤਰ ਸਿੱਖਿਆ) ਵਰਕਸ਼ਾਪ 2025
ਹਰ ਸਾਲ, SEIU 775 ਦੀ ਕਨਵੈਨਸ਼ਨ ਅਤੇ ਲੀਡਰਸ਼ਿਪ ਕਾਨਫਰੰਸ ਵਿੱਚ ਆਉਣ ਵਾਲੇ ਦੇਖਭਾਲ ਕਰਨ ਵਾਲਿਆਂ ਲਈ ਇੱਕ ਖਾਸ Continuing Education (ਨਿਰੰਤਰ ਸਿੱਖਿਆ) (CE) ਵਰਕਸ਼ਾਪ ਕੀਤੀ ਜਾਂਦੀ ਹੈ। ਇਸ ਸਾਲ, Shawn Latham ਅਤੇ Vickie Horschel ਸਮਰਥਨ ਅਤੇ ਅਧਿਕਾਰਾਂ ਦੇ ਨਜ਼ਰੀਏ ਤੋਂ ਦੇਖਭਾਲ ਵਿਸ਼ੇ 'ਤੇ ਆਪਣੀ ਪ੍ਰੈਜ਼ੈਂਟੇਸ਼ਨ ਦੇ ਰਹੇ ਹਨ।
ਅਪਾਹਜਤਾ ਅਧਿਕਾਰਾਂ, ਸਮਰਥਨ, ਅਤੇ ਦੇਖਭਾਲਕਰਤਾ ਅਤੇ ਗਾਹਕ ਵਿਚਾਲੇ ਸਤਿਕਾਰਯੋਗ ਸਬੰਧ ਕਿਵੇਂ ਬਣਾਉਣੇ ਹਨ, ਇਸ ਬਾਰੇ ਹੋਰ ਜਾਣਨ ਵਾਸਤੇ ਪ੍ਰੈਜ਼ੇਂਟੇਸ਼ਨ ਦੀ ਔਨਲਾਈਨ ਕਾਪੀ ਪ੍ਰਾਪਤ ਕਰੋ।
ਪ੍ਰੈਜ਼ੇਂਟੇਸ਼ਨ ਡਾਊਨਲੋਡ ਕਰਨ ਲਈ ਇੱਥੇ ਕਲਿਕ ਕਰੋ:
ਯਾਦ ਰੱਖੋ, ਹੁਣ ਸਾਰੇ ਦੇਖਭਾਲ ਕਰਨ ਵਾਲੇ Caregiver Learning Center (ਕੇਅਰਗਿਵਰ ਲਰਨਿੰਗ ਸੈਂਟਰ) ਵਿੱਚ ਲੌਗਿਨ ਕਰਕੇ CE ਕੋਰਸਾਂ ਵਿੱਚ ਔਨਲਾਈਨ ਦਾਖਲਾ ਲੈ ਸਕਦੇ ਹਨ!
CE ਤੁਹਾਡੀਆਂ ਸਕਿੱਲਜ਼ (ਹੁਨਰਾਂ) ਨੂੰ ਵਧਾਉਣ ਅਤੇ ਉਨ੍ਹਾਂ ਵਿਸ਼ਿਆਂ ਬਾਰੇ ਜਾਣਨ ਦਾ ਮੌਕਾ ਹੁੰਦੇ ਹਨ ਜੋ ਤੁਹਾਡੇ ਅਤੇ ਤੁਹਾਡੇ ਗਾਹਕਾਂ ਦੀਆਂ ਲੋੜਾਂ ਲਈ ਸਭ ਤੋਂ ਵੱਧ ਢੁਕਵੇਂ ਹਨ। ਜੇ ਤੁਹਾਡੇ ਲਈ CE ਲਾਜ਼ਮੀ ਨਹੀਂ ਹੈ, ਤਾਂ ਵੀ ਤੁਸੀਂ ਲੌਗ ਇਨ ਕਰਕੇ Learning Library ਵਿੱਚ ਜਾਓ ਅਤੇ ਮੁਫ਼ਤ ਵਿੱਚ CE ਕੋਰਸ ਲਓ।
Continuing Education (ਨਿਰੰਤਰ ਸਿੱਖਿਆ) ਵਿਸ਼ੇ ਸਰਵੇਖਣ
ਸੰਭਾਵੀ ਭਵਿੱਖ ਦੇ Continuing Education (ਨਿਰੰਤਰ ਸਿੱਖਿਆ) ਦੇ ਵਿਸ਼ਿਆਂ 'ਤੇ ਆਪਣੇ ਵਿਚਾਰ ਸਾਂਝੇ ਕਰੋ! ਕਿਹੜੇ ਕੋਰਸ ਸਭ ਤੋਂ ਵੱਧ ਲਾਹੇਵੰਦ ਹੋਣਗੇ ਇਹ ਪਛਾਣਨ ਵਿੱਚ ਤੁਹਾਡਾ ਇਨਪੁੱਟ ਮਹੱਤਵਪੂਰਨ ਅਤੇ ਮੁੱਲਵਾਨ ਹੈ।



