- Money Management
ਇੰਸ਼ੋਰੈਂਸ ਕਵਰੇਜ ਦੇ ਨਾਲ ਆਪਣੇ ਕਰਜ਼ੇ ਨੂੰ ਘਟਾਓ
ਜਦੋਂ ਮਹਿੰਗਾਈ ਦਰ ਬਹੁਤ ਮਹਿੰਗੀ ਹੋ ਜਾਂਦੀ ਹੈ ਅਤੇ ਵਿਆਜ ਦਰਾਂ ਉੱਚੀਆਂ ਹੋ ਜਾਂਦੀਆਂ ਹਨ, ਤਾਂ ਵਿੱਤੀ ਸਥਿਰਤਾ ਲਿਆਉਣਾ ਮੁਸ਼ਕਲ ਲੱਗ ਸਕਦਾ ਹੈ। ਐਮਰਜੈਂਸੀ ਸਥਿਤੀਆਂ ਵਿੱਚ ਆਪਣੇ ਆਪ ਨੂੰ ਜ਼ਿਆਦਾ ਵਧੀਆ ਤਰੀਕੇ ਨਾਲ ਸੁਰੱਖਿਅਤ ਕਰਨ ਅਤੇ ਉੱਚੇ ਵਿਆਜ 'ਤੇ ਕਰਜ਼ੇ ਨੂੰ ਘਟਾਉਣ ਵਿੱਚ ਮਦਦ ਦਾ ਇੱਕ ਤਰੀਕਾ ਹੈ ਵਧੀਆ ਇੰਸ਼ੋਰੈਂਸ ਕਵਰੇਜ।
ਇੰਸ਼ੋਰੈਂਸ ਨਿਯਮਿਤ ਅਧਾਰ 'ਤੇ ਥੋੜ੍ਹੀ ਜਿਹੀ ਰਕਮ ਦਾ ਭੁਗਤਾਨ ਕਰਕੇ ਤੁਹਾਨੂੰ ਅਚਾਨਕ ਪਏ ਖਰਚਿਆਂ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ। ਜੇ ਕੋਈ ਮਾੜੀ ਘਟਨਾ ਵਾਪਰਦੀ ਹੈ, ਜਿਵੇਂ ਕੋਈ ਹਾਦਸਾ ਜਾਂ ਤੁਹਾਡੀ ਸੰਪਤੀ ਨੂੰ ਨੁਕਸਾਨ, ਤਾਂ ਇੰਸ਼ੋਰੈਂਸ ਕੰਪਨੀ ਖਰਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਕਰੇਗੀ, ਤਾਂ ਜੋ ਤੁਹਾਨੂੰ ਹਰ ਚੀਜ਼ ਦਾ ਭੁਗਤਾਨ ਖੁਦ ਨਾ ਕਰਨਾ ਪਵੇ।
ਇੰਸ਼ੋਰੈਂਸ ਵੱਖ-ਵੱਖ ਤਰੀਕਿਆਂ ਨਾਲ ਵਿਆਜ ਦੀਆਂ ਲਾਗਤਾਂ ਦੇ ਤਣਾਅ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ:
- ਐਮਰਜੈਂਸੀ ਸਥਿਤੀਆਂ ਲਈ ਸੁਰੱਖਿਆ: ਇੰਸ਼ੋਰੈਂਸ ਅਚਾਨਕ ਪਏ ਖਰਚਿਆਂ ਨੂੰ ਕਵਰ ਕਰਦਾ ਹੈ, ਜਿਵੇਂ ਮੈਡੀਕਲ ਬਿੱਲ ਜਾਂ ਕਾਰ ਦੀ ਮੁਰੰਮਤ, ਤਾਂ ਜੋ ਜੇ ਕੋਈ ਗੜਬੜ ਹੋ ਜਾਂਦੀ ਹੈ ਤਾਂ ਤੁਹਾਨੂੰ ਉੱਚੇ ਵਿਆਜ ਵਾਲੇ ਕ੍ਰੈਡਿਟ ਕਾਰਡਾਂ ਨੂੰ ਵਰਤਣ ਜਾਂ ਕਰਜ਼ੇ ਲੈਣ ਦੀ ਲੋੜ ਨਾ ਪਵੇ।
- ਘੱਟ ਤਣਾਅ, ਵੱਧ ਸੁਰੱਖਿਆ: ਇੰਸ਼ੋਰੈਂਸ ਦੇ ਨਾਲ, ਤੁਹਾਨੂੰ ਹਾਦਸਿਆਂ ਜਾਂ ਆਫ਼ਤਾਂ ਤੋਂ ਵਿੱਤੀ ਬੋਝ ਦਾ ਜੋਖਮ ਘੱਟ ਹੁੰਦਾ ਹੈ, ਭਾਵ ਇਹ ਕਿ ਪੈਸੇ ਦੀ ਚਿੰਤਾ ਬਾਰੇ ਤਣਾਅ ਘੱਟ ਹੁੰਦਾ ਹੈ।
- ਬਿਹਤਰ ਡੀਲਾਂ: ਇੰਸ਼ੋਰੈਂਸ ਰਿਣਦਾਤਾ ਬੀਮਾਕ੍ਰਿਤ ਲੋਕਾਂ ਨੂੰ ਘੱਟ ਜੋਖਮ ਵਾਲਿਆਂ ਵਜੋਂ ਦੇਖਦੇ ਹਨ, ਜਿਸਦਾ ਮਤਲਬ ਇਹ ਹੋ ਸਕਦਾ ਹੈ ਕਿ ਜੇ ਤੁਹਾਨੂੰ ਕਰਜ਼ੇ ਦੀ ਲੋੜ ਹੈ ਤਾਂ ਕਰਜ਼ਿਆਂ 'ਤੇ ਵਿਆਜ ਦਰਾਂ ਮੁਕਾਬਲਤਨ ਘੱਟ ਹੋ ਸਕਦੀਆਂ ਹਨ ਅਤੇ ਲੰਬੇ ਅਰਸੇ ਵਿੱਚ ਤੁਹਾਨੂੰ ਵਧੇਰੇ ਪੈਸੇ ਦੀ ਬਚਤ ਹੁੰਦੀ ਹੈ।
ਵਧੀਆ ਇੰਸ਼ੋਰੈਂਸ ਦਾ ਮਤਲਬ ਹੈ ਮਨ ਦੀ ਸ਼ਾਂਤੀ, ਅਤੇ ਜਦੋਂ ਵਿਆਜ ਦਰਾਂ ਉੱਚੀਆਂ ਹੁੰਦੀਆਂ ਹਨ ਅਤੇ ਤੁਸੀਂ ਕਰਜ਼ੇ ਨੂੰ ਘਟਾਉਣਾ ਚਾਹੁੰਦੇ ਹੋ ਤਾਂ ਇਹ ਸੁਰੱਖਿਅਤ ਰਹਿਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। ਭਾਵੇਂ ਇੰਸ਼ੋਰੈਂਸ ਕਿਰਾਏ ਦੇ ਘਰ ਲਈ ਹੋਵੇ, ਜਾਂ ਪਾਲਤੂ ਜਾਨਵਰਾਂ, ਸਿਹਤ, ਦੰਦਾਂ ਜਾਂ ਤੁਹਾਡੀ ਗੱਡੀ ਲਈ ਹੋਵੇ, ਵੱਖ-ਵੱਖ ਪ੍ਰੋਵਾਈਡਰਾਂ ਕੋਲ ਇਸਦੇ ਬਹੁਤ ਸਾਰੇ ਵਿਕਲਪ ਉਪਲਬਧ ਹੁੰਦੇ ਹਨ।
ਇਹਨਾਂ ਵਿਕਲਪਾਂ ਦੀ ਸਮੀਖਿਆ ਕਰਨ ਅਤੇ ਆਪਣੀ ਨਿੱਜੀ ਲੋੜਾਂ ਅਤੇ ਅਰਾਮ ਦੇ ਪੱਧਰ ਨਾਲ ਮੇਲ ਖਾਂਦੀ ਕਵਰੇਜ ਲੱਭਣ ਦੀ ਜ਼ਿੰਮੇਵਾਰੀ ਤੁਹਾਡੀ ਹੁੰਦੀ ਹੈ। ਜਦੋਂ ਤੁਸੀਂ ਆਪਣੇ ਇੰਸ਼ੋਰੈਂਸ ਵਿਕਲਪਾਂ ਦੀ ਸਮੀਖਿਆ ਕਰਦੇ ਹੋ, ਤਾਂ ਤੁਸੀਂ Better Business Bureau (ਬਿਹਤਰ ਵਪਾਰ ਬਿਊਰੋ) ਕੋਲ ਇੰਸ਼ੋਰੈਂਸ ਦੇ ਵੱਖ-ਵੱਖ ਵਿਕਲਪਾਂ ਬਾਰੇ ਹੋਰ ਜ਼ਿਆਦਾ ਜਾਣ ਸਕਦੇ ਹੋ ਅਤੇ ਉਹਨਾਂ ਦੀ ਸਥਿਤੀ ਦੀ ਜਾਂਚ ਕਰਕੇ ਸੰਭਾਵੀ ਘੁਟਾਲਿਆਂ ਤੋਂ ਬਚ ਸਕਦੇ ਹੋ।
ਇੱਕ ਦੇਖਭਾਲਕਰਤਾ ਹੋਣ ਦੇ ਨਾਤੇ, ਤੁਹਾਡੇ ਕੋਲ SEIU 775 Benefits Group ਰਾਹੀਂ ਕਿਫ਼ਾਇਤੀ, ਵਧੀਆ ਕੁਆਲਿਟੀ ਦੀ ਹੈਲਥਕੇਅਰ ਕਵਰੇਜ ਤੱਕ ਪਹੁੰਚ ਹੁੰਦੀ ਹੈ।
Open Enrollment (ਖੁੱਲ੍ਹਾ ਨਾਮਾਂਕਣ) 1-20 ਜੁਲਾਈ ਤੱਕ ਹੈ। ਜੇ ਤੁਸੀਂ ਪਹਿਲਾਂ ਤੋਂ ਕਵਰੇਜ ਵਿੱਚ ਦਾਖਲ ਨਹੀਂ ਹੋ, ਤਾਂ ਤੁਸੀਂ ਵਿਅਕਤੀਗਤ ਮੈਡੀਕਲ, ਡੈਂਟਲ ਅਤੇ ਪ੍ਰਿਸਕ੍ਰਿਪਸ਼ਨ ਸਬੰਧੀ ਬੈਨਿਫ਼ਿਟਾਂ ਵਾਸਤੇ $25 ਪ੍ਰਤੀ ਮਹੀਨੇ 'ਤੇ ਅਪਲਾਈ ਕਰ ਸਕਦੇ ਹੋ। ਕਵਰੇਜ ਨਾਲ ਤੁਹਾਨੂੰ ਡਾਕਟਰੀ ਐਮਰਜੈਂਸੀ ਸਥਿਤੀਆਂ ਵਿੱਚ ਆਪਣੀ ਸੁਰੱਖਿਆ ਕਰਨ ਅਤੇ ਅਚਾਨਕ ਜੇਬ੍ਹ ਤੋਂ ਹੋਣ ਵਾਲੇ ਖਰਚਿਆਂ ਨੂੰ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ।


