ਓਰੀਐਂਟੇਸ਼ਨ ਅਤੇ ਸੇਫ਼ਟੀ ਟ੍ਰੇਨਿੰਗ
ਸਾਰੇ ਦੇਖਭਾਲ ਕਰਨ ਵਾਲਿਆਂ ਲਈ ਸੁਰੱਖਿਆ ਦੇ ਮੁੱਢਲੇ ਹੁਨਰ ਸਿੱਖਣ ਲਈ ਇਹ ਟ੍ਰੇਨਿੰਗ ਪੂਰੀ ਕਰਨ ਅਤੇ ਇੱਕ ਦੇਖਭਾਲਕਰਤਾ ਵਜੋਂ ਤੁਹਾਡੀ ਭੂਮਿਕਾ ਲਈ ਓਰੀਐਂਟੇਸ਼ਨ ਪ੍ਰਦਾਨ ਕਰਨੀ ਜ਼ਰੂਰੀ ਹੁੰਦੀ ਹੈ।
ਓਰੀਐਂਟੇਸ਼ਨ ਅਤੇ ਸੇਫ਼ਟੀ ਟ੍ਰੇਨਿੰਗ (O&S) ਤੁਹਾਨੂੰ ਆਪਣੇ ਗਾਹਕ ਦੀ ਦੇਖਭਾਲ ਕਰਨੀ ਸ਼ੁਰੂ ਕਰਨ ਤੋਂ ਪਹਿਲਾਂ ਸੁਰੱਖਿਆ ਦੇ ਬੁਨਿਆਦੀ ਹੁਨਰ ਪ੍ਰਦਾਨ ਕਰਦੀ ਹੈ।
ਇਹ ਕੋਰਸ ਤੁਹਾਨੂੰ ਹੇਠਾਂ ਦੱਸੇ ਹੁਨਰਾਂ ਤੋਂ ਜਾਣੂ ਕਰਵਾਏਗਾ:
- ਇੱਕ ਦੇਖਭਾਲਕਰਤਾ ਬਣਨ ਵਿੱਚ ਕੀ ਉਮੀਦ ਕੀਤੀ ਜਾਵੇ।
- ਐਮਰਜੈਂਸੀ ਸਥਿਤੀਆਂ ਨਾਲ ਕਿਵੇਂ ਨਜਿੱਠੀਏ।
- ਛੂਤਕਾਰੀ ਬਿਮਾਰੀਆਂ ਨੂੰ ਫੈਲਣ ਤੋਂ ਕਿਵੇਂ ਰੋਕੀਏ।
- ਦੁਰਘਟਨਾਵਾਂ ਅਤੇ ਸੱਟਾਂ ਦੀ ਰੋਕਥਾਮ ਕਿਵੇਂ ਕਰੀਏ।
ਵਿਅਕਤੀਗਤ ਪ੍ਰਦਾਤਾ (IPs):
O&S ਨੂੰ ਪੂਰਾ ਕਰਨ ਵਾਸਤੇ ਹਦਾਇਤਾਂ ਪ੍ਰਾਪਤ ਕਰਨ ਲਈ ਕਿਰਪਾ ਕਰਕੇ ਕੰਜ਼ਿਊਮਰ ਡਾਇਰੈਕਟ ਕੇਅਰ ਨੈੱਟਵਰਕ ਵਾਸ਼ਿੰਗਟਨ (Consumer Direct Care Network Washington, CDWA) ਨਾਲ ਸੰਪਰਕ ਕਰੋ।
ਏਜੰਸੀ ਪ੍ਰਦਾਤਾ (APs):
O&S ਨੂੰ ਪੂਰਾ ਕਰਨ ਵਾਸਤੇ ਹਦਾਇਤਾਂ ਪ੍ਰਾਪਤ ਕਰਨ ਲਈ ਕਿਰਪਾ ਕਰਕੇ ਆਪਣੇ ਰੁਜ਼ਗਾਰਦਾਤਾ ਨਾਲ ਸੰਪਰਕ ਕਰੋ।