- Learning
ਆਪਣੀ ਸਿੱਖਿਆ ਬਾਰੇ ਈਮੇਲਾਂ ਕਿਵੇਂ ਪ੍ਰਾਪਤ ਕਰੀਏ
Gmail ਵਰਗੇ ਕੁਝ ਈਮੇਲ ਸਿਸਟਮ, SEIU 775 Benefits Group ਦੁਆਰਾ ਭੇਜੀਆਂ ਗਈਆਂ ਈਮੇਲਾਂ ਨੂੰ ਫ਼ਿਲਟਰ ਕਰਕੇ ਸਪੈਮ ਫੋਲਡਰਾਂ ਵਿੱਚ ਭੇਜ ਦਿੰਦੇ ਹਨ। ਕਿਉਂਕਿ ਇਹ ਈਮੇਲਾਂ ਤੁਹਾਡੀ ਜ਼ਰੂਰੀ ਟ੍ਰੇਨਿੰਗ ਨਾਲ ਸਬੰਧਤ ਹੁੰਦੀਆਂ ਹਨ, ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ SEIU 775 Benefits Group ਨੂੰ ਆਪਣੀ Address Book (ਐਡਰੈੱਸ ਬੁੱਕ) ਵਿੱਚ ਸ਼ਾਮਲ ਕਰ ਲਓ ਅਤੇ ਆਪਣੇ ਸਪੈਮ ਫ਼ੋਲਡਰ ਵਿੱਚ ਉਹਨਾਂ ਈਮੇਲਾਂ ਦੀ ਜਾਂਚ ਕਰੋ ਜੋ ਉੱਥੇ ਪਹੁੰਚੀਆਂ ਹੋ ਸਕਦੀਆਂ ਹਨ।
SEIU 775 Benefits Group ਨੂੰ ਆਪਣੀ Address Book (ਐਡਰੈੱਸ ਬੁੱਕ) ਵਿੱਚ ਸ਼ਾਮਲ ਕਰਨਾ
ਤੁਹਾਨੂੰ ਆਪਣੀ ਟ੍ਰੇਨਿੰਗ ਬਾਰੇ ਈਮੇਲਾਂ ਮਿਲਦੀਆਂ ਹਨ, ਇਹ ਯਕੀਨੀ ਬਣਾਉਣ ਦਾ ਸਭ ਤੋਂ ਵਧੀਆ ਤਰੀਕਾ SEIU 775 Benefits Group ਨੂੰ ਆਪਣੀ Address Book (ਐਡਰੈੱਸ ਬੁੱਕ) ਵਿੱਚ ਸ਼ਾਮਲ ਕਰਨਾ ਹੈ। ਅਜਿਹਾ ਕਰਨ ਲਈ ਹੇਠਾਂ ਦੱਸੇ ਕਦਮਾਂ ਅਤੇ ਸੁਝਾਵਾਂ ਦੀ ਪਾਲਣਾ ਕਰੋ:
- ਆਪਣੇ ਈਮੇਲ ਸਿਸਟਮ (Gmail, Yahoo, ਆਦਿ) ਵਿੱਚ ਲੌਗਿਨ ਕਰੋ।
- ਆਪਣੀ Address Book (ਐਡਰੈੱਸ ਬੁੱਕ) ਜਾਂ Contacts (ਸੰਪਰਕ) ਸੈਕਸ਼ਨ 'ਤੇ ਜਾਓ।
- ਜਦੋਂ ਤੁਸੀਂ ਆਪਣੀ Address Book (ਐਡਰੈੱਸ ਬੁੱਕ) ਵਿੱਚ ਪਹੁੰਚ ਜਾਂਦੇ ਹੋ, ਤਾਂ SEIU 775 Benefits Group ਲਈ ਇੱਕ ਨਵਾਂ ਸੰਪਰਕ ਭਰੋ। ਸੰਪਰਕ ਦੇ ਈਮੇਲ ਵਾਲੇ ਹਿੱਸੇ ਵਿੱਚ, mrc@myseiubenefits.org ਨੂੰ ਸ਼ਾਮਲ ਕਰੋ।
- SEIU 775 Benefits Group ਤੋਂ ਈਮੇਲਾਂ ਨੂੰ ਆਪਣੇ ਸਪੈਮ ਫੋਲਡਰ ਵਿੱਚ ਦੇਖਣਾ ਜਾਰੀ ਰੱਖੋ। ਜੇ ਤੁਹਾਡੇ ਸਪੈਮ ਫੋਲਡਰ ਵਿੱਚ ਕੋਈ ਈਮੇਲ ਆਉਂਦੀ ਹੈ, ਤਾਂ ਹੇਠਾਂ ਦੱਸੇ ਕਦਮਾਂ ਦੀ ਪਾਲਣਾ ਕਰੋ।
ਇਹਨਾਂ ਕੁਝ ਈਮੇਲ ਸਿਸਟਮਾਂ ਲਈ ਸਪੈਮ ਫੋਲਡਰਾਂ ਤੋਂ ਈਮੇਲਾਂ ਨੂੰ ਹਟਾਉਣ ਦੇ ਤਰੀਕੇ ਬਾਰੇ ਪੜਾਅਵਾਰ ਹਦਾਇਤਾਂ ਪ੍ਰਾਪਤ ਕਰੋ:
ਸਪੈਮ ਫ਼ੋਲਡਰਾਂ ਤੋਂ SEIU 775 Benefits Group ਦੀਆਂ ਈਮੇਲਾਂ ਨੂੰ ਹਟਾਉਣਾ
ਜੇ ਤੁਹਾਨੂੰ ਆਪਣੇ ਸਪੈਮ ਫੋਲਡਰ ਵਿੱਚ SEIU 775 Benefits Group ਤੋਂ ਆਈ ਕੋਈ ਈਮੇਲ ਮਿਲਦੀ ਹੈ, ਤਾਂ ਇਹ ਯਕੀਨੀ ਬਣਾਉਣ ਲਈ ਇਹਨਾਂ ਕਦਮਾਂ ਦੀ ਪਾਲਣਾ ਕਰੋ ਕਿ ਤੁਹਾਨੂੰ ਜ਼ਰੂਰੀ ਈਮੇਲਾਂ ਮਿਲਦੀਆਂ ਹਨ:
- ਆਪਣੇ ਈਮੇਲ ਸਿਸਟਮ ਵਿੱਚ ਲੌਗਿਨ ਕਰੋ।
- ਆਪਣਾ ਸਪੈਮ ਫੋਲਡਰ ਲੱਭੋ ਅਤੇ SEIU 775 Benefits Group ਤੋਂ ਆਈ ਈਮੇਲ ਖੋਲ੍ਹੋ
- ਈਮੇਲ ਨੂੰ ਖੋਲ੍ਹੋ ਅਤੇ ਇਸ ਉੱਪਰ "Not Spam" (ਸਪੈਮ ਨਹੀਂ) ਜਾਂ "Safe" (ਸੁਰੱਖਿਅਤ) ਵਜੋਂ ਨਿਸ਼ਾਨ ਲਗਾਉਣ ਲਈ ਵਿਕਲਪ ਲੱਭੋ।
ਕੁਝ ਈਮੇਲ ਸਿਸਟਮਾਂ ਲਈ ਸਪੈਮ ਫੋਲਡਰਾਂ ਤੋਂ ਈਮੇਲਾਂ ਨੂੰ ਹਟਾਉਣ ਦੇ ਤਰੀਕੇ ਬਾਰੇ ਪੜਾਅਵਾਰ ਹਦਾਇਤਾਂ ਹੇਠਾਂ ਦਿੱਤੀਆਂ ਗਈਆਂ ਹਨ:


