ਸਿੱਖਿਆ ਸਬੰਧੀ
ਬੈਨਿਫ਼ਿਟ
ਕੁਆਲਿਟੀ ਦੀ ਦੇਖਭਾਲ ਮੁਹੱਈਆ ਕਰਾਉਣ ਵਿੱਚ ਤੁਹਾਡੀ ਮਦਦ ਲਈ ਕੁਆਲਿਟੀ ਦੀ ਟ੍ਰੇਨਿੰਗ।
ਇੱਕ ਦੇਖਭਾਲਕਰਤਾ ਦੇ ਨਾਤੇ, ਤੁਹਾਡੇ ਕੋਲ ਮਹੱਤਵਪੂਰਨ ਟ੍ਰੇਨਿੰਗ, ਸਰੋਤਾਂ ਅਤੇ ਸਾਧਨਾਂ ਤੱਕ ਪਹੁੰਚ ਹੁੰਦੀ ਹੈ ਜੋ ਦੇਖਭਾਲ ਕਰਨ ਦੇ ਕਰੀਅਰ ਵਿੱਚ ਸਫ਼ਲ ਹੋਣ ਵਿੱਚ ਅਤੇ ਜਿਹਨਾਂ ਲੋਕਾਂ ਦੀ ਤੁਸੀਂ ਦੇਖਭਾਲ ਕਰਦੇ ਹੋ, ਉਹਨਾਂ ਨੂੰ ਸਭ ਤੋਂ ਵਧੀਆ ਦੇਖਭਾਲ ਮੁਹੱਈਆ ਕਰਾਉਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।
ਉਹ ਹੁਨਰ ਸਿੱਖੋ ਜਿਹਨਾਂ ਦੀ ਲੋੜ ਤੁਹਾਨੂੰ ਇੱਕ ਦੇਖਭਾਲਕਰਤਾ ਵਜੋਂ ਸਫ਼ਲ ਹੋਣ ਲਈ ਹੈ।
ਸਾਰੇ ਦੇਖਭਾਲਕਰਤਾ ਦੇਖਭਾਲ ਕਰਨੀ ਸ਼ੁਰੂ ਕਰਨ ਤੋਂ ਪਹਿਲਾਂ ਓਰੀਐਂਟੇਸ਼ਨ ਅਤੇ ਸੇਫ਼ਟੀ ਟ੍ਰੇਨਿੰਗ, ਅਤੇ ਦੇਖਭਾਲ ਕਰਨ ਵਾਲੇ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਦੇ ਦੌਰਾਨ ਮੁੱਢਲੀ ਟ੍ਰੇਨਿੰਗ (Basic Training) ਨੂੰ ਪੂਰਾ ਕਰਦੇ ਹਨ।
ਇਸ ਗੱਲ 'ਤੇ ਨਿਰਭਰ ਕਰਦੇ ਹੋਏ ਕਿ ਤੁਸੀਂ ਕਿਸ ਪ੍ਰਕਾਰ ਦੇ ਦੇਖਭਾਲਕਰਤਾ ਹੋ (ਇਸਨੂੰ ਪ੍ਰਦਾਤਾ ਦੀ ਕਿਸਮ ਵਜੋਂ ਵੀ ਜਾਣਿਆ ਜਾਂਦਾ ਹੈ), ਤੁਹਾਡੇ ਹੁਨਰਾਂ ਨੂੰ ਵਧਾਉਣ ਅਤੇ ਪੇਸ਼ੇਵਰ ਤੌਰ 'ਤੇ ਤੁਹਾਡੇ ਵਿਕਾਸ ਵਿੱਚ ਮਦਦ ਲਈ ਨਿਰੰਤਰ ਸਿੱਖਿਆ ਅਤੇ ਐਡਵਾਂਸਡ ਟ੍ਰੇਨਿੰਗ ਵਰਗੇ ਸਿੱਖਿਆਂ ਦੇ ਮੌਕੇ ਉਪਲਬਧ ਹਨ।
ਓਰੀਐਂਟੇਸ਼ਨ ਅਤੇ ਸੁਰੱਖਿਆ
ਇੱਕ ਦੇਖਭਾਲਕਰਤਾ ਵਜੋਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਹ ਟ੍ਰੇਨਿੰਗ ਪੂਰੀ ਕੀਤੀ ਜਾਂਦੀ ਹੈ। ਤੁਸੀਂ ਦੇਖਭਾਲ ਕਰਨ ਦੇ ਬੁਨਿਆਦੀ ਸਿਧਾਂਤਾਂ, ਐਮਰਜੈਂਸੀ ਸਥਿਤੀਆਂ ਲਈ ਤਿਆਰੀ ਅਤੇ ਹੋਰ ਬਹੁਤ ਕੁਝ ਸਿੱਖੋਗੇ।
Basic Training (ਮੁੱਢਲੀ ਟ੍ਰੇਨਿੰਗ)
ਇਸ ਅਧਾਰ 'ਤੇ ਕਿ ਤੁਸੀਂ ਕਿਸ ਕਿਸਮ ਦੇ ਦੇਖਭਾਲਕਰਤਾ ਹੋ, ਤੁਹਾਡੇ ਲਈ ਵਿਸ਼ੇਸ਼ ਟ੍ਰੇਨਿੰਗ ਦੇ ਨਾਲ ਆਪਣੇ ਹੁਨਰਾਂ ਦਾ ਵਿਕਾਸ ਕਰੋ, ਤਾਂ ਜੋ ਤੁਸੀਂ ਵਿਆਪਕ ਅਤੇ ਵਧੀਆ ਕੁਆਲਿਟੀ ਦੀ ਦੇਖਭਾਲ ਦੇ ਸਕੋ।
Continuing Education (ਨਿਰੰਤਰ ਸਿੱਖਿਆ)
Continuing Education (ਨਿਰੰਤਰ ਸਿੱਖਿਆ) ਕੋਰਸ ਤੁਹਾਡੇ ਲਈ ਆਪਣੇ ਹੁਨਰਾਂ ਨੂੰ ਤਾਜ਼ਾ ਕਰਨ ਜਾਂ ਉਹਨਾਂ ਦਾ ਵਿਸਤਾਰ ਕਰਨ ਦਾ ਇੱਕ ਮੌਕਾ ਹਨ ਜੋ ਖਾਸ ਕਰਕੇ ਉਹਨਾਂ ਲੋਕਾਂ ਦੀਆਂ ਲੋੜਾਂ ਅਨੁਸਾਰ ਹੁੰਦੇ ਹਨ ਜਿਹਨਾਂ ਦੀ ਤੁਸੀਂ ਦੇਖਭਾਲ ਕਰਦੇ ਹੋ।
ਐਡਵਾਂਸਡ ਟ੍ਰੇਨਿੰਗ
ਆਪਣੇ ਦੇਖਭਾਲ ਕਰਨ ਦੇ ਕਰੀਅਰ ਨੂੰ ਅੱਗੇ ਵਧਾਓ ਅਤੇ ਸਿੱਖੋ ਕਿ ਐਡਵਾਂਸਡ ਹੋਮ ਕੇਅਰ ਏਡ ਸਪੈਸ਼ਲਿਸਟ ਟ੍ਰੇਨਿੰਗ ਨਾਲ ਪੇਚੀਦਾ ਲੋੜਾਂ ਵਾਲੇ ਗਾਹਕਾਂ ਦੀ ਦੇਖਭਾਲ ਕਿਵੇਂ ਕੀਤੀ ਜਾਵੇ।
ਇੱਕ ਨਵੇਂ ਦੇਖਭਾਲਕਰਤਾ ਵਜੋਂ ਸ਼ੁਰੂਆਤ ਕਰੋ
ਇਸ ਅਧਾਰ 'ਤੇ ਕਿ ਤੁਸੀਂ ਕਿਸ ਕਿਸਮ ਦੇ ਪ੍ਰਦਾਤਾ ਹੋ, ਆਪਣੀਆਂ ਨਵੇਕਲੀਆਂ ਟ੍ਰੇਨਿੰਗ ਸਬੰਧੀ ਲੋੜਾਂ ਬਾਰੇ ਜਾਣੋ, ਅਤੇ ਨਾਲ ਹੀ ਉਸ ਸਾਰੇ ਸਹਿਯੋਗ ਅਤੇ ਬੈਨਿਫ਼ਿਟਾਂ ਬਾਰੇ ਜਿਹਨਾਂ ਤੱਕ ਤੁਹਾਡੀ ਪਹੁੰਚ ਹੈ।
ਇੱਕ ਪ੍ਰਮਾਣਿਤ ਘਰੇਲੂ ਦੇਖਭਾਲਕਰਤਾ ਬਣੋ
ਇਹ ਜਾਣੋ ਕਿ ਸਿਹਤ ਵਿਭਾਗ (Department of Health) ਦੀ ਹੋਮ ਕੇਅਰ ਏਡ ਸਰਟੀਫ਼ਿਕੇਸ਼ਨ ਪ੍ਰਕਿਰਿਆ ਨੂੰ ਸਫ਼ਲ ਤਰੀਕੇ ਨਾਲ ਕਿਵੇਂ ਪੂਰਾ ਕਰਨਾ ਹੈ ਅਤੇ ਆਪਣੇ ਕੈਰੀਅਰ ਨੂੰ ਕਿਵੇਂ ਸ਼ੁਰੂ ਕਰਨਾ ਹੈ,
ਟ੍ਰੇਨਿੰਗ ਪ੍ਰੋਗਰਾਮ ਨੇ ਮੇਰੇ ਲਈ ਦਰਵਾਜ਼ੇ ਖੋਲ੍ਹ ਦਿੱਤੇ। ਮੈਂ ਉਹ ਸਰਟੀਫ਼ਿਕੇਸ਼ਨ ਪ੍ਰਾਪਤ ਕਰ ਸਕੀ ਜਿਸਦੀ ਮੈਨੂੰ ਲੋੜ ਸੀ ਤਾਂ ਜੋ ਮੈਂ ਆਪਣੀ ਪਸੰਦ ਦੇ ਕੰਮ ਨੂੰ ਕਰਨਾ ਜਾਰੀ ਰੱਖ ਸਕਾਂ।
ਕੇਅਰਗਿਵਰ ਲਰਨਿੰਗ ਸੈਂਟਰ ਵਿੱਚ ਸ਼ੁਰੂਆਤ ਕਰੋ
- ਆਪਣੀਆਂ ਮੌਜੂਦਾ ਟ੍ਰੇਨਿੰਗ ਲੋੜਾਂ ਦੇਖੋ।
- ਆਪਣੀ ਲੋੜੀਂਦੀ ਟ੍ਰੇਨਿੰਗ ਵਿੱਚ ਦਾਖਲਾ ਲਓ।
- ਉਪਲਬਧ Continuing Education (ਨਿਰੰਤਰ ਸਿੱਖਿਆ) ਕੋਰਸਾਂ ਬਾਰੇ ਜਾਣੋ।
- ਇੱਕ ਤੋਂ ਵੱਧ ਭਾਸ਼ਾਵਾਂ ਵਿੱਚ ਆਨਲਾਈਨ ਕੋਰਸ ਪੂਰੇ ਕਰੋ।
Peer Mentors (ਪੀਅਰ ਮੈਂਟੌਰਜ਼)
ਜੇ ਤੁਸੀਂ ਇੱਕ ਦੇਖਭਾਲ ਕਰਨ ਵਾਲੇ ਹੋ ਜੋ Basic Training (ਮੁੱਢਲੀ ਟ੍ਰੇਨਿੰਗ) ਲੈ ਰਹੇ ਹੋ ਅਤੇ ਇੱਕ ਪ੍ਰਮਾਣਿਤ ਘਰੇਲੂ ਦੇਖਭਾਲ ਸਹਾਇਕ (Home Care Aide, HCA) ਬਣਨ ਦੀ ਤਿਆਰੀ ਕਰ ਰਹੇ ਹੋ, ਤਾਂ ਤੁਸੀਂ Peer Mentors (ਪੀਅਰ ਮੈਂਟੌਰਜ਼) ਤੋਂ ਮਾਰਗਦਰਸ਼ਨ ਅਤੇ ਸਹਿਯੋਗ ਪ੍ਰਾਪਤ ਕਰ ਸਕਦੇ ਹੋ।
ਮੈਂਬਰ ਰਿਸੋਰਸ ਸੈਂਟਰ (Member Resource Center, MRC)
ਜੇ ਨਾਮ ਦਰਜ ਕਰਾਉਣ, ਕੋਰਸਾਂ ਸਬੰਧੀ ਚੋਣਾਂ ਜਾਂ ਟ੍ਰੇਨਿੰਗ ਨੂੰ ਪੂਰਾ ਕਰਨ ਬਾਰੇ ਤੁਹਾਡੇ ਕੋਈ ਸਵਾਲ ਹਨ, ਤਾਂ MRC ਨਾਲ ਸੰਪਰਕ ਕਰੋ। ਸਹਾਇਤਾ ਕਈ ਭਾਸ਼ਾਵਾਂ ਵਿੱਚ ਉਪਲਬਧ ਹੈ।
ਭਾਸ਼ਾ ਸੰਬੰਧੀ ਸਹਿਯੋਗ
ਕਲਾਸਾਂ ਅਤੇ ਕੋਰਸਾਂ ਦੀ ਸਮੱਗਰੀ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਉਪਲਬਧ ਹਨ। ਭਾਵੇਂ ਤੁਸੀਂ ਬਗੈਰ ਅਟਕੇ ਵਧੀਆ ਅੰਗ੍ਰੇਜ਼ੀ ਬੋਲ ਲੈਂਦੇ ਹੋਵੋ, ਫੇਰ ਵੀ ਤੁਹਾਡੀ ਮੁਢਲੀ ਭਾਸ਼ਾ ਵਿੱਚ ਕੋਰਸ ਤੁਹਾਨੂੰ ਬਿਹਤਰ ਤਰੀਕੇ ਨਾਲ ਸਫ਼ਲਤਾ ਲਈ ਤਿਆਰ ਕਰ ਸਕਦਾ ਹੈ।
ਕੋਰਸ ਕੈਟਾਲਾਗ
ਦੇਖਭਾਲਕਰਤਾ ਵਜੋਂ ਆਪਣੇ ਕਰੀਅਰ ਨੂੰ ਅੱਗੇ ਵਧਾਉਣ ਲਈ ਆਪਣੇ ਸਿੱਖਿਆ ਨਾਲ ਜੁੜੇ ਵਧੀਆ ਕੁਆਲਿਟੀ ਦੇ ਬੈਨਿਫ਼ਿਟਾਂ ਅਤੇ ਕੋਰਸ ਦੀਆਂ ਚੋਣਾਂ ਬਾਰੇ ਪਤਾ ਲਗਾਓ। ਇਹ ਕੈਟਾਲਾਗ ਕੋਰਸ ਪਾਠਕ੍ਰਮ, ਤੁਹਾਡੇ ਲਈ ਕੋਰਸਾਂ ਦੀਆਂ ਚੋਣਾਂ ਅਤੇ ਫ਼ਾਰਮੈਟ ਬਾਰੇ ਜਾਣਕਾਰੀ ਦਿੰਦਾ ਹੈ।


