- Learning
ਆਹਮੋ-ਸਾਹਮਣੇ Continuing Education (ਨਿਰੰਤਰ ਸਿੱਖਿਆ) ਦੀਆਂ ਆਪਣੇ ਨਜ਼ਦੀਕ ਕਲਾਸਾਂ ਲੱਭੋ
ਸਥਾਨ ਸੀਮਤ ਹਨ, ਅੱਜ ਹੀ ਨਾਮਾਂਕਣ ਕਰੋ!
ਵਿਹਾਰਕ ਸਿੱਖਿਆ ਬਾਰੇ ਖੋਜ-ਪੜਤਾਲ ਕਰੋ ਅਤੇ ਸਾਥੀ ਦੇਖਭਾਲ ਕਰਨ ਵਾਲਿਆਂ ਨਾਲ ਜੁੜੋ।
Continuing Education (ਨਿਰੰਤਰ ਸਿੱਖਿਆ) (CE) ਕਲਾਸਾਂ ਤੁਹਾਨੂੰ ਤੁਹਾਡੇ ਪੇਸ਼ੇਵਰ ਹੁਨਰਾਂ ਦਾ ਵਿਸਤਾਰ ਕਰਨ ਅਤੇ ਉਨ੍ਹਾਂ ਲੋਕਾਂ ਦੀਆਂ ਲੋੜਾਂ ਨਾਲ ਸਬੰਧਤ ਵਿਸ਼ਿਆਂ ਦੀ ਖੋਜ-ਪੜਤਾਲ ਕਰਨ ਦਾ ਇੱਕ ਸ਼ਾਨਦਾਰ ਮੌਕਾ ਪ੍ਰਦਾਨ ਕਰਦੀਆਂ ਹਨ ਜਿਨ੍ਹਾਂ ਦੀ ਤੁਸੀਂ ਦੇਖਭਾਲ ਕਰਦੇ ਹੋ।
ਜੇ ਤੁਸੀਂ ਇੱਕ ਸਟੈਂਡਰਡ ਘਰੇਲੂ ਦੇਖਭਾਲ ਸਹਾਇਕ (HCA), ਵੈਟਰਨ ਅਫ਼ੇਅਰਜ਼ (VA) ਦੇ ਪਤੀ ਜਾਂ ਪਤਨੀ ਜਾਂ ਘਰੇਲੂ ਸਾਥੀ* ਹੋ ਤਾਂ ਤੁਸੀਂ ਵਿਅਕਤੀਗਤ ਰੂਪ ਵਿੱਚ CEs ਲੈ ਸਕਦੇ ਹੋ!
ਆਹਮੋ-ਸਾਹਮਣੇ ਕਲਾਸ ਦੀ ਚੋਣ ਕਰਨ ਨਾਲ ਤੁਹਾਨੂੰ CE ਲੋੜ ਨੂੰ ਪੂਰਾ ਕਰਨ ਦੇ ਮੌਕੇ ਤੋਂ ਕਿਤੇ ਵੱਧ ਮਿਲਦਾ ਹੈ। ਜਦੋਂ ਤੁਸੀਂ ਕਿਸੇ ਆਹਮੋ-ਸਾਹਮਣੇ ਕਲਾਸ ਵਿੱਚ ਸ਼ਾਮਲ ਹੋਵੋਗੇ, ਤਾਂ ਤੁਸੀਂ:
- ਇੰਟਰਐਕਟਿਵ ਸਿੱਖਿਆ ਅਤੇ ਵਿਹਾਰਕ ਟ੍ਰੇਨਿੰਗ ਦਾ ਅਨੁਭਵ ਕਰੋਗੇ।
- ਫ਼ੌਰਨ ਜਵਾਬ ਪ੍ਰਾਪਤ ਕਰਨ ਲਈ ਅਸਲ ਸਮੇਂ ਵਿੱਚ ਇੰਸਟ੍ਰਕਟਰਾਂ ਨਾਲ ਗੱਲਬਾਤ ਕਰੋਗੇ।
- ਆਪਣੇ ਭਾਈਚਾਰੇ ਵਿੱਚ ਦੂਜੇ ਦੇਖਭਾਲ ਕਰਨ ਵਾਲਿਆਂ ਨੂੰ ਮਿਲੋਗੇ ਅਤੇ ਸਾਂਝੇ ਅਨੁਭਵਾਂ ਤੋਂ ਸਿੱਖੋਗੇ।
ਦੂਜੇ ਪ੍ਰਦਾਤਾ Learning Library ਵਿੱਚ ਆਨਲਾਈਨ CEs ਲੈ ਸਕਦੇ ਹਨ।
ਬਸੰਤ 2025 ਦੀਆਂ ਕਲਾਸਾਂ ਦੇਖੋ
Cardiovascular Health
(ਕਾਰਡੀਓਵੈਸਕੁਲਰ ਹੈਲਥ)
ਕ੍ਰੈਡਿਟ: 3 ਘੰਟੇ
ਕਾਰਡੀਓਵੈਸਕੁਲਰ ਸਿਸਟਮ, ਆਮ ਸਿਹਤ ਸਮੱਸਿਆਵਾਂ ਅਤੇ ਗਾਹਕਾਂ ਨੂੰ ਜੋਖਮਾਂ ਨਾਲ ਨਜਿੱਠਣ ਅਤੇ ਦਿਲ ਦੀ ਸਿਹਤ ਬਣਾਈ ਰੱਖਣ ਵਿੱਚ ਮਦਦ ਕਰਨ ਦੇ ਤਰੀਕਿਆਂ ਬਾਰੇ ਜਾਣੋ। ਇਸ ਕੋਰਸ ਵਿੱਚ ਐਮਰਜੈਂਸੀ ਪ੍ਰਤੀਕਿਰਿਆ ਅਤੇ ਸਹਿਯੋਗ ਦੇਣ ਦੇ ਤਰੀਕੇ ਬਾਰੇ ਜਾਣਕਾਰੀ ਵੀ ਸ਼ਾਮਲ ਹੈ।
ਲੋਕੇਸ਼ਨ ਉਪਲਬਧਤਾ (ਅੰਗ੍ਰੇਜ਼ੀ):
ਮਾਰਚ 2025: Clarkston, Longview, Shelton, Lakewood, Ellensburg
ਅਪ੍ਰੈਲ 2025: Yakima, Bremerton, Aberdeen, Mount Vernon, Bellingham, Everett, Wenatchee, Richland
ਮਈ 2025: Port Angeles, Colville, Seattle, Chehalis, Walla Walla, Spokane, Des Moines, Vancouver
ਜੂਨ 2025: Olympia, Omak, Moses Lake, Lakewood, Oak Harbor, Everett
ਭਾਸ਼ਾ ਵਿੱਚ ਸਥਾਨਾਂ ਦੇ ਵਿਕਲਪ ਵੇਖੋ
Caring for a Client with Terminal Illness
(ਲਾਇਲਾਜ ਬਿਮਾਰੀ ਵਾਲੇ ਗਾਹਕ ਦੀ ਦੇਖਭਾਲ ਕਰਨਾ)
ਕ੍ਰੈਡਿਟ: 3 ਘੰਟੇ
ਇਹ ਜਾਣੋ ਕਿ ਲਾਇਲਾਜ ਬਿਮਾਰੀ ਤੋਂ ਪੀੜਤ ਕਿਸੇ ਮਰੀਜ਼ ਨੂੰ ਕਿਵੇਂ ਸਹਿਯੋਗ ਦੇਣਾ ਹੈ, ਜਿਸ ਵਿੱਚ ਅੰਤ ਸਮੇਂ ਦੀ ਦੇਖਭਾਲ, ਸੋਗ ਨਾਲ ਨਜਿੱਠਣਾ ਅਤੇ ਸੋਗ-ਗ੍ਰਸਤ ਹੋਰਨਾਂ ਲੋਕਾਂ ਦੀ ਸਹਾਇਤਾ ਕਰਨਾ ਸ਼ਾਮਲ ਹੈ। ਇਸ ਕੋਰਸ ਵਿੱਚ ਡਾਕਟਰੀ, ਕਨੂੰਨੀ ਅਤੇ ਵਿੱਤੀ ਪੱਖੋਂ ਵਿਚਾਰਨਯੋਗ ਗੱਲਾਂ ਦੀ ਵੀ ਪੜਚੋਲ ਕੀਤੀ ਜਾਂਦੀ ਹੈ।
ਲੋਕੇਸ਼ਨ ਉਪਲਬਧਤਾ (ਅੰਗ੍ਰੇਜ਼ੀ):
ਮਾਰਚ 2025: Clarkston, Longview, Shelton, Lakewood, Ellensburg
ਅਪ੍ਰੈਲ 2025: Yakima, Bremerton, Aberdeen, Mount Vernon, Bellingham, Everett, Wenatchee, Richland
ਮਈ 2025: Port Angeles, Colville, Seattle, Chehalis, Walla Walla, Spokane, Des Moines, Vancouver
ਜੂਨ 2025: Olympia, Omak, Moses Lake, Lakewood, Oak Harbor, Everett
ਭਾਸ਼ਾ ਵਿੱਚ ਲੋਕੇਸ਼ਨਾਂ ਦੇ ਵਿਕਲਪ ਵੇਖੋ
Addressing Sexual Harassment
(ਜਿਨਸੀ ਸ਼ੋਸ਼ਣ ਨੂੰ ਸੰਬੋਧਿਤ ਕਰਨਾ)
ਕ੍ਰੈਡਿਟ: 3 ਘੰਟੇ
ਕਾਰਜ-ਸਥਾਨ 'ਤੇ ਜਿਨਸੀ ਸ਼ੋਸ਼ਣ ਨੂੰ ਪਛਾਣਨਾ, ਰੋਕਣਾ ਅਤੇ ਇਸ 'ਤੇ ਪ੍ਰਤੀਕਿਰਿਆ ਦੇਣਾ ਸਿੱਖੋ। ਇਸ ਕੋਰਸ ਵਿੱਚ ਰੋਕਥਾਮ, ਫ਼ੌਰਨ ਪ੍ਰਤੀਕਿਰਿਆ ਦੇਣਾ, ਅਤੇ ਸ਼ੋਸ਼ਣ ਦੇਖਣ ਜਾਂ ਇਸਦਾ ਅਨੁਭਵ ਕਰਨ ਤੋਂ ਬਾਅਦ ਅਗਲੇ ਕਦਮ ਸ਼ਾਮਲ ਹਨ।
ਲੋਕੇਸ਼ਨ ਉਪਲਬਧਤਾ (ਅੰਗ੍ਰੇਜ਼ੀ):
ਮਾਰਚ 2025: Clarkston, Longview, Shelton, Lakewood, Ellensburg
ਅਪ੍ਰੈਲ 2025: Yakima, Bremerton, Aberdeen, Mount Vernon, Bellingham, Everett, Wenatchee,
ਮਈ 2025: Richland, Port Angeles, Colville, Seattle, Chehalis, Walla Walla, Spokane, Des Moines, Vancouver
ਜੂਨ 2025: Olympia, Omak, Moses Lake, Lakewood, Oak Harbor, Everett
ਭਾਸ਼ਾ ਵਿੱਚ ਸਥਾਨਾਂ ਦੇ ਵਿਕਲਪ ਵੇਖੋ
Mandatory Reporting
(ਲਾਜ਼ਮੀ ਰਿਪੋਰਟਿੰਗ)
ਕ੍ਰੈਡਿਟ: 3 ਘੰਟੇ
ਬਦਸਲੂਕੀ ਦੇ ਸੰਕੇਤਾਂ ਨੂੰ ਪਛਾਣਨਾ, ਉਚਿਤ ਅਧਿਕਾਰੀਆਂ ਨੂੰ ਆਪਣੀਆਂ ਚਿੰਤਾਵਾਂ ਦੱਸਣਾ ਅਤੇ ਜੋਖਮ ਕਾਰਕਾਂ ਨਾਲ ਨਿਪਟਣ ਵਿੱਚ ਗਾਹਕਾਂ ਦੀ ਮਦਦ ਕਰਨਾ ਸਿੱਖੋ। ਇਸ ਕੋਰਸ ਵਿੱਚ ਬਾਲਗਾਂ ਅਤੇ ਬੱਚਿਆਂ ਨਾਲ ਬਦਸਲੂਕੀ ਨੂੰ ਰੋਕਣ ਲਈ ਰਣਨੀਤੀਆਂ ਵੀ ਸ਼ਾਮਲ ਹਨ।
ਲੋਕੇਸ਼ਨ ਉਪਲਬਧਤਾ (ਅੰਗ੍ਰੇਜ਼ੀ):
ਮਾਰਚ 2025: Clarkston, Longview, Shelton, Lakewood, Ellensburg
ਅਪ੍ਰੈਲ 2025: Yakima, Bremerton, Aberdeen, Mount Vernon, Bellingham, Everett, Wenatchee
ਮਈ 2025: Richland, Port Angeles, Colville, Seattle, Chehalis, Walla Walla, Spokane, Des Moines, Vancouver
ਜੂਨ 2025: Olympia, Omak, Moses Lake, Lakewood, Oak Harbor, Everett
ਭਾਸ਼ਾ ਵਿੱਚ ਲੋਕੇਸ਼ਨਾਂ ਦੇ ਵਿਕਲਪ ਵੇਖੋ
ਕੀ ਤੁਹਾਨੂੰ ਕੋਈ ਕਲਾਸ ਪਸੰਦ ਆਈ?
Caregiver Learning Center (ਕੇਅਰਗਿਵਰ ਲਰਨਿੰਗ ਸੈਂਟਰ) ਵਿੱਚ ਨਾਮਾਂਕਣ ਕਰੋ।
ਅੱਜ ਹੀ ਨਾਮਾਂਕਣ ਕਰਾ ਕੇ ਅਤੇ ਅੱਗੇ ਦੀ ਯੋਜਨਾ ਬਣਾ ਕੇ, ਤੁਸੀਂ ਇਹ ਪੱਕਾ ਕਰ ਸਕਦੇ ਹੋ ਕਿ ਤੁਸੀਂ ਆਪਣੀ CE ਲੋੜਾਂ ਨੂੰ ਪੂਰਾ ਕਰਦੇ ਹੋ ਅਤੇ ਆਪਣੀ ਪਸੰਦ ਦੀ ਆਹਮੋ-ਸਾਹਮਣੇ ਕਲਾਸ ਲੈ ਸਕਦੇ ਹੋ।
ਕੀ ਤੁਹਾਨੂੰ ਸਹਾਇਤਾ ਦੀ ਲੋੜ ਹੈ?
ਲੌਗ ਇਨ ਕਰਨ, CE ਕੋਰਸ ਲੱਭਣ ਅਤੇ ਨਾਮਾਂਕਣ ਕਰਨ ਦਾ ਤਰੀਕਾ ਸਿੱਖਣ ਲਈ Caregiver Learning Center Guide (ਕੇਅਰਗਿਵਰ ਲਰਨਿੰਗ ਸੈਂਟਰ ਗਾਈਡ) ਦੀ ਵਰਤੋਂ ਕਰੋ।
ਵਿਅਕਤੀਗਤ ਪ੍ਰਦਾਤਾ (IPs):
- ਵਾਧੂ ਨਾਮਾਂਕਣ ਅਤੇ ਭਾਸ਼ਾ ਵਿੱਚ ਮਦਦ ਲਈ Member Resource Center (ਮੈਂਬਰ ਰਿਸੋਰਸ ਸੈਂਟਰ) ਨਾਲ ਸੰਪਰਕ ਕਰੋ।
- ਜੇ ਆਪਣੀ ਟ੍ਰੇਨਿੰਗ ਦੀ ਲੋੜ, ਆਖਰੀ ਤਰੀਕ ਜਾਂ ਭੁਗਤਾਨ ਬਾਰੇ ਤੁਹਾਡੇ ਸਵਾਲ ਹਨ ਤਾਂ CDWA ਨਾਲ ਸੰਪਰਕ ਕਰੋ।
ਏਜੰਸੀ ਪ੍ਰਦਾਤਾ (APs):
- ਨਾਮਾਂਕਣ ਕਰਨ ਵਿੱਚ ਮਦਦ ਲਈ ਜਾਂ ਜੇ ਆਪਣੀ ਟ੍ਰੇਨਿੰਗ ਸਬੰਧੀ ਲੋੜਾਂ, ਆਖਰੀ ਤਰੀਕ ਜਾਂ ਭੁਗਤਾਨ ਬਾਰੇ ਤੁਹਾਡੇ ਕੋਈ ਸਵਾਲ ਹਨ, ਤਾਂ ਪਹਿਲਾਂ ਆਪਣੇ ਐਂਪਲੌਇਅਰ ਨਾਲ ਸੰਪਰਕ ਕਰੋ।
ਭਾਸ਼ਾ-ਵਿੱਚ ਉਪਲਬਧਤਾ
ਭਾਸ਼ਾ | ਉਪਲਬਧ ਕੋਰਸ | 2025 ਦੀਆਂ ਲੋਕੇਸ਼ਨਾਂ |
|---|---|---|
ਕੋਰੀਆਈ | ਕਾਰਡੀਓਵੈਸਕੁਲਰ ਹੈਲਥ ਲਾਇਲਾਜ ਬਿਮਾਰੀ ਵਾਲੇ ਗਾਹਕ ਦੀ ਦੇਖਭਾਲ ਕਰਨਾ ਜਿਨਸੀ ਸ਼ੋਸ਼ਣ ਨਾਲ ਨਜਿੱਠਣਾ ਲਾਜ਼ਮੀ ਰਿਪੋਰਟਿੰਗ | ਮਈ: Everett |
ਰੂਸੀ | ਕਾਰਡੀਓਵੈਸਕੁਲਰ ਹੈਲਥ ਲਾਇਲਾਜ ਬਿਮਾਰੀ ਵਾਲੇ ਗਾਹਕ ਦੀ ਦੇਖਭਾਲ ਕਰਨਾ ਜਿਨਸੀ ਸ਼ੋਸ਼ਣ ਨਾਲ ਨਜਿੱਠਣਾ ਲਾਜ਼ਮੀ ਰਿਪੋਰਟਿੰਗ | ਮਈ: Everett, Spokane ਜੂਨ: Kent |
ਵੀਅਤਨਾਮੀ | ਕਾਰਡੀਓਵੈਸਕੁਲਰ ਹੈਲਥ ਲਾਇਲਾਜ ਬਿਮਾਰੀ ਵਾਲੇ ਗਾਹਕ ਦੀ ਦੇਖਭਾਲ ਕਰਨਾ ਜਿਨਸੀ ਸ਼ੋਸ਼ਣ ਨਾਲ ਨਜਿੱਠਣਾ ਲਾਜ਼ਮੀ ਰਿਪੋਰਟਿੰਗ | ਮਈ: Renton |
ਅਮਹਾਰਿਕ | ਕਾਰਡੀਓ ਵੈਸਕੁਲਰ ਹੈਲਥ ਲਾਜ਼ਮੀ ਰਿਪੋਰਟਿੰਗ | ਮਈ: Seattle |
ਸੋਮਾਲੀ | ਕਾਰਡੀਓਵੈਸਕੁਲਰ ਹੈਲਥ ਲਾਇਲਾਜ ਬਿਮਾਰੀ ਵਾਲੇ ਗਾਹਕ ਦੀ ਦੇਖਭਾਲ ਕਰਨਾ ਜਿਨਸੀ ਸ਼ੋਸ਼ਣ ਨਾਲ ਨਜਿੱਠਣਾ ਲਾਜ਼ਮੀ ਰਿਪੋਰਟਿੰਗ | ਜੂਨ: Kent |


