- Money Management, Retirement
ਦੇਖਭਾਲਕਰਤਾ Secure Retirement Plan (ਸੁਰੱਖਿਅਤ ਰਿਟਾਇਰਮੈਂਟ ਯੋਜਨਾ) ਤੋਂ ਕਿਵੇਂ ਫ਼ਾਇਦਾ ਚੁੱਕ ਸਕਦੇ ਹਨ
ਇੱਕ ਦੇਖਭਾਲਕਰਤਾ ਹੋਣ ਦਾ ਮਤਲਬ ਹੈ ਆਪਣਾ ਸਮਾਂ, ਊਰਜਾ ਅਤੇ ਆਪਣਾ ਪੂਰਾ ਦਿਲ ਲਗਾ ਕੇ ਕੰਮ ਕਰਨਾ। ਕੀ ਤੁਹਾਨੂੰ ਪਤਾ ਸੀ ਕਿ ਤੁਹਾਡੇ ਕੰਮ ਤੋਂ ਤੁਹਾਨੂੰ ਇੱਕ ਵੱਡਾ ਆਰਥਿਕ ਲਾਭ ਵੀ ਮਿਲਦਾ ਹੈ? SEIU 775 Benefits Group ਦੇ ਜ਼ਰੀਏ, ਤੁਹਾਨੂੰ ਇੱਕ Secure Retirement Plan (ਸੁਰੱਖਿਅਤ ਰਿਟਾਇਰਮੈਂਟ ਯੋਜਨਾ) ਤੱਕ ਪਹੁੰਚ ਮਿਲਦੀ ਹੈ, ਜੋ ਇੱਕ ਅਜਿਹਾ ਲਾਭ ਹੈ ਜਿਸਨੂੰ ਤੁਹਾਡੀ ਤਨਖਾਹ ਵਿੱਚੋਂ ਪੈਸੇ ਕੱਟੇ ਬਿਨਾਂ, ਲੰਬੇ ਸਮੇਂ ਦੀ ਵਿੱਤੀ ਸਥਿਰਤਾ ਬਣਾਉਣ ਵਿੱਚ ਤੁਹਾਡੀ ਮਦਦ ਲਈ ਤਿਆਰ ਕੀਤਾ ਗਿਆ ਹੈ।
ਤੁਹਾਡੇ Secure Retirement Plan (ਸੁਰੱਖਿਅਤ ਰਿਟਾਇਰਮੈਂਟ ਯੋਜਨਾ) ਦੇ ਕੀ ਲਾਭ ਹਨ?
ਦੇਖਭਾਲਕਰਤਾ ਸਿਰਫ਼ 6 ਮਹੀਨੇ ਕੰਮ ਕਰਨ ਤੋਂ ਬਾਅਦ ਹੀ Secure Retirement Plan (ਸੁਰੱਖਿਅਤ ਰਿਟਾਇਰਮੈਂਟ ਯੋਜਨਾ) ਲਈ ਯੋਗ ਹੋ ਜਾਂਦੇ ਹਨ। ਇੱਕ ਵਾਰ ਜਦੋਂ ਤੁਸੀਂ ਇਸ ਵਿੱਚ ਸ਼ਾਮਲ ਹੋ ਜਾਂਦੇ ਹੋ, ਤਾਂ ਤੁਸੀਂ ਤੁਰੰਤ ਹੀ ਇਸਦੇ ਹੱਕਦਾਰ ਬਣ ਜਾਂਦੇ ਹੋ। ਇਸਦਾ ਅਰਥ ਹੈ ਕਿ ਤੁਹਾਡੇ ਖਾਤੇ ਵਿੱਚ ਪਿਆ ਪੈਸਾ ਤੁਹਾਡੀ ਰਿਟਾਇਰਮੈਂਟ ਤੋਂ ਬਾਅਦ ਪੂਰੀ ਤਰ੍ਹਾਂ ਤੁਹਾਡਾ ਹੀ ਰਹਿੰਦਾ ਹੈ, ਭਾਵੇਂ ਤੁਸੀਂ ਕਿੰਨੇ ਵੀ ਸਮੇਂ ਲਈ ਇੱਕ ਦੇਖਭਾਲਕਰਤਾ ਰਹੇ ਹੋਵੋ। ਤੁਹਾਨੂੰ ਆਪਣੀ ਜੇਬ੍ਹ ਵਿੱਚੋਂ ਕੁਝ ਵੀ ਨਹੀਂ ਦੇਣਾ ਪੈਂਦਾ, ਕਿਉਂਕਿ ਹਰ ਡਾਲਰ ਸਿੱਧਾ ਤੁਹਾਡੇ ਐਂਪਲੌਇਅਰ ਵੱਲੋਂ, ਇੱਕ ਦੇਖਭਾਲਕਰਤਾ ਵਜੋਂ ਤੁਹਾਡੇ ਕੰਮ ਵਿੱਚ ਲਾਏ ਘੰਟਿਆਂ ਦੇ ਬਦਲੇ ਇੱਕ ਲਾਭ ਦੇ ਰੂਪ ਵਿੱਚ ਆਉਂਦਾ ਹੈ।
ਇਹ ਕਿਵੇਂ ਕੰਮ ਕਰਦਾ ਹੈ:
- ਤੁਸੀਂ ਇੱਕ ਦੇਖਭਾਲਕਰਤਾ ਵਜੋਂ ਜਿੰਨੇ ਘੰਟੇ ਕੰਮ ਕਰਦੇ ਹੋ, ਹਰ ਉਸ ਘੰਟੇ ਲਈ ਰਿਟਾਇਰਮੈਂਟ ਯੋਗਦਾਨ ਕਮਾਉਂਦੇ ਹੋ।
- ਜੇ ਤੁਸੀਂ ਦੇਖਭਾਲ ਕਰਨ ਦਾ ਕੰਮ ਛੱਡ ਦਿੰਦੇ ਹੋ, ਤਾਂ ਯੋਗਦਾਨ ਰੁਕ ਜਾਣਗੇ, ਪਰ ਤੁਹਾਡੇ ਖਾਤੇ ਵਿੱਚ ਪੈਸਾ ਫਿਰ ਵੀ ਰਹੇਗਾ।
- ਤੁਸੀਂ ਜਿੰਨੇ ਲੰਬੇ ਸਮੇਂ ਲਈ ਕੰਮ ਕਰੋਗੇ, ਓਨਾ ਹੀ ਤੁਹਾਡੇ ਖਾਤੇ ਵਿੱਚ ਪੈਸਾ ਵਧੇਗਾ।
ਦੇਖੋ ਕਿ ਕਿਵੇਂ ਦੇਖਭਾਲਕਰਤਾ ਦੱਸ ਰਹੇ ਹਨ ਕਿ Secure Retirement Plan (ਸੁਰੱਖਿਅਤ ਰਿਟਾਇਰਮੈਂਟ ਯੋਜਨਾ) ਨੇ ਉਨ੍ਹਾਂ ਨੂੰ ਆਪਣੇ ਭਵਿੱਖ ਬਾਰੇ ਹੋਰ ਵੀ ਭਰੋਸੇਮੰਦ ਮਹਿਸੂਸ ਕਰਨ ਵਿੱਚ ਕਿਵੇਂ ਮਦਦ ਕੀਤੀ ਹੈ!
Secure Retirement Plan (ਸੁਰੱਖਿਅਤ ਰਿਟਾਇਰਮੈਂਟ ਯੋਜਨਾ) ਕਿਵੇਂ ਵੱਖਰਾ ਹੈ?
ਕਈ ਹੋਰ ਰਿਟਾਇਰਮੈਂਟ ਪਲਾਨਾਂ ਦੇ ਉਲਟ ਜਿਨ੍ਹਾਂ ਵਿੱਚ ਤੁਹਾਨੂੰ ਖੁਦ ਸ਼ਾਮਲ ਹੋਣ ਜਾਂ ਆਪਣੇ ਪੈਸੇ ਦਾ ਯੋਗਦਾਨ ਪਾਉਣ ਦੀ ਲੋੜ ਹੁੰਦੀ ਹੈ, Secure Retirement Plan (ਸੁਰੱਖਿਅਤ ਰਿਟਾਇਰਮੈਂਟ ਯੋਜਨਾ) ਆਟੋਮੈਟਿਕ ਹੈ ਅਤੇ ਇਸ ਵਿੱਚ ਪੂਰਾ ਪੈਸਾ ਤੁਹਾਡੇ ਐਂਪਲੌਇਅਰ ਵੱਲੋਂ ਪਾਇਆ ਜਾਂਦਾ ਹੈ। ਇੱਕ ਤੇਜ਼ ਤੁਲਨਾ ਇਹ ਰਹੀ:
ਵਿਸ਼ੇਸ਼ਤਾ | Secure Retirement Plan (ਸੁਰੱਖਿਅਤ ਰਿਟਾਇਰਮੈਂਟ ਯੋਜਨਾ) | ਹੋਰ ਰਿਟਾਇਰਮੈਂਟ ਯੋਜਨਾਵਾਂ (ਜਨਰਲ) |
|---|---|---|
ਯੋਗਦਾਨ | 100% ਪੈਸਾ ਐਂਪਲੌਇਅਰ ਵੱਲੋਂ ਪ੍ਰਾਪਤ ਫੰਡ | ਅਕਸਰ ਕਰਮਚਾਰੀ ਵੱਲੋਂ ਪ੍ਰਾਪਤ ਫੰਡ |
ਦਾਖਲਾ | 6 ਮਹੀਨਿਆਂ ਬਾਅਦ ਆਟੋਮੈਟਿਕ | ਖੁਦ ਦਾਖਲਾ ਕਰਨਾ ਪੈਂਦਾ ਹੈ |
ਯੋਗਤਾ | ਦੇਖਭਾਲ ਕਰਨ ਦੇ ਘੰਟਿਆਂ 'ਤੇ ਅਧਾਰਤ | ਘੱਟੋ-ਘੱਟ ਕਮਾਈ/ਘੰਟਿਆਂ ਦੀ ਲੋੜ ਹੋ ਸਕਦੀ ਹੈ |
ਬਦਲਦੇ ਸ਼ਡਿਊਲ ਲਈ ਲਚਕੀਲਾਪਣ | ਦੇਖਭਾਲ ਦੇ ਕੰਮ ਕੀਤੇ ਗਏ ਹਰ ਘੰਟੇ ਲਈ ਰਿਵਾਰਡ | ਅਨਿਯਮਿਤ ਘੰਟਿਆਂ ਵਾਲੇ ਕੰਮ ਲਈ ਸ਼ਾਇਦ ਢੁਕਵਾਂ ਨਾ ਹੋਵੇ |
ਇਹ ਯੋਜਨਾ ਸਾਰੇ ਦੇਖਭਾਲ ਕਰਨ ਵਾਲਿਆਂ ਨੂੰ ਲਾਭ ਪਹੁੰਚਾਉਣ ਲਈ ਤਿਆਰ ਕੀਤੀ ਗਈ ਹੈ, ਭਾਵੇਂ ਉਨ੍ਹਾਂ ਦੇ ਕੰਮ ਦੇ ਘੰਟਿਆਂ ਦੀ ਗਿਣਤੀ, ਸ਼ਡਿਊਲ ਦੀ ਨਿਯਮਤਤਾ ਜਾਂ ਰੁਜ਼ਗਾਰ ਦਾ ਇਤਿਹਾਸ ਕੁਝ ਵੀ ਹੋਵੇ।
ਤੁਸੀਂ ਆਪਣੇ ਪੈਸੇ ਦੀ ਵਰਤੋਂ ਕਿਵੇਂ ਅਤੇ ਕਦੋਂ ਕਰ ਸਕਦੇ ਹੋ?
ਤੁਸੀਂ ਆਮ ਤੌਰ ‘ਤੇ, 65 ਸਾਲ ਦੀ ਉਮਰ ਵਿੱਚ ਆਪਣੇ Secure Retirement (ਸਿਕਿਓਰ ਰਿਟਾਇਰਮੈਂਟ) ਦਾ ਪੈਸਾ ਵਰਤਣਾ ਸ਼ੁਰੂ ਕਰ ਸਕਦੇ ਹੋ। ਭਾਵੇਂ ਤੁਸੀਂ ਉਸ ਸਮੇਂ ਕੰਮ ਕਰ ਰਹੇ ਹੋਵੋ ਜਾਂ ਰਿਟਾਇਰ ਹੋ ਚੁਕੇ ਹੋਵੋ, ਤੁਹਾਡੇ ਕੋਲ ਇਹ ਚੋਣਾਂ ਹੁੰਦੀਆਂ ਹਨ:- ਇਸ ਗੱਲ ‘ਤੇ ਨਿਰਭਰ ਕਰਦੇ ਹੋਏ ਕਿ ਤੁਹਾਡੇ ਖਾਤੇ ਵਿੱਚ ਕਿੰਨਾ ਪੈਸਾ ਹੈ, ਤੁਸੀਂ ਮਹੀਨੇਵਾਰ ਭੁਗਤਾਨਾਂ ਜਾਂ ਇੱਕਮੁਸ਼ਤ ਸਾਰਾ ਪੈਸਾ ਕਢਵਾਉਣ ਦੀ ਚੋਣ ਕਰ ਸਕਦੇ ਹੋ।
- ਜੇ ਤੁਸੀਂ ਕੰਮ ਕਰਨਾ ਜਾਰੀ ਰੱਖਦੇ ਹੋ, ਤਾਂ ਤੁਸੀਂ ਮਹੀਨੇਵਾਰ ਭੁਗਤਾਨ ਪ੍ਰਾਪਤ ਕਰ ਸਕਦੇ ਹੋ, ਨਾਲ ਹੀ ਤੁਹਾਡੇ ਐਂਪਲੌਇਅਰ ਵੱਲੋਂ ਤੁਹਾਡੇ ਖਾਤੇ ਵਿੱਚ ਯੋਗਦਾਨ ਵੀ ਆਉਂਦਾ ਰਹੇਗਾ।
- ਜਦੋਂ ਤੁਸੀਂ ਇੱਕ ਖਾਸ ਉਮਰ ‘ਤੇ ਪਹੁੰਚ ਜਾਂਦੇ ਹੋ ਅਤੇ ਰਿਟਾਇਰ ਹੋ ਜਾਂਦੇ ਹੋ, ਤਾਂ ਤੁਹਾਨੂੰ ਲੋੜੀਂਦੀ ਘੱਟੋ-ਘੱਟ ਰਕਮ ਲੈਣੀ ਜ਼ਰੂਰੀ ਹੁੰਦੀ ਹੈ (ਉਹ ਘੱਟੋ-ਘੱਟ ਪੈਸਾ ਜੋ ਤੁਹਾਨੂੰ ਹਰ ਸਾਲ ਆਪਣੇ ਰਿਟਾਇਰਮੈਂਟ ਖਾਤੇ ਵਿੱਚੋਂ ਕਢਵਾਉਣਾ ਪੈਂਦਾ ਹੈ)। ਜਦੋਂ ਤੁਸੀਂ ਉਸ ਉਮਰ ਵਿੱਚ ਪਹੁੰਚ ਜਾਓਗੇ ਤਾਂ SRP ਤੁਹਾਨੂੰ ਉਦੋਂ ਦੱਸੇਗਾ।
-
- ਨੋਟ: ਜੇ ਤੁਸੀਂ ਉਸ ਵੇਲੇ ਵੀ ਕੰਮ ਕਰ ਰਹੇ ਹੋ, ਤਾਂ ਇਹ ਨਿਯਮ ਤੁਹਾਡੇ ‘ਤੇ ਲਾਗੂ ਨਹੀਂ ਹੁੰਦਾ। ਹਾਲਾਂਕਿ, ਯੋਗ ਹੋਣ ਦੀ ਸਥਿਤੀ ਵਿੱਚ ਤੁਸੀਂ ਮਹੀਨੇਵਾਰ ਭੁਗਤਾਨ ਲੈ ਸਕਦੇ ਹੋ।
SRP ਤੁਹਾਡੀ ਸਖਤ ਮਿਹਨਤ ਨੂੰ ਪਛਾਣਦਾ ਹੈ ਅਤੇ ਇੱਕ ਮਜ਼ਬੂਤ ਵਿੱਤੀ ਭਵਿੱਖ ਬਣਾਉਣ ਵਿੱਚ ਤੁਹਾਡੀ ਮਦਦ ਕਰਦਾ ਹੈ। ਆਪਣੇ ਖਾਤੇ ਨੂੰ ਐਕਸਪਲੋਰ ਕਰੋ, ਆਪਣੀ ਤਰੱਕੀ ਨੂੰ ਟ੍ਰੈਕ ਕਰੋ, ਅਤੇ ਜੇ ਕੋਈ ਸਵਾਲ ਹੋਵੇ ਤਾਂ SRP ਦੇ ਪ੍ਰਸ਼ਾਸਕ Milliman ਨਾਲ ਸੰਪਰਕ ਕਰੋ।


