- Learning
Basic Training (ਮੁੱਢਲੀ ਟ੍ਰੇਨਿੰਗ) 70 ਲਈ ਆਪਣੇ ਵਿਕਲਪਾਂ ਬਾਰੇ ਜਾਣੋ
ਜੇ ਤੁਸੀਂ ਇੱਕ ਸਰਟੀਫ਼ਾਈਡ ਸਟੈਂਡਰਡ ਘਰੇਲੂ ਦੇਖਭਾਲ ਸਹਾਇਕ (HCA) ਬਣ ਰਹੇ ਹੋ—Basic Training (ਮੁੱਢਲੀ ਟ੍ਰੇਨਿੰਗ) 70 ਤੁਹਾਨੂੰ ਸਰਟੀਫ਼ਿਕੇਸ਼ਨ ਦੇ ਇਮਤਿਹਾਨ ਨੂੰ ਸਫ਼ਲਤਾਪੂਰਵਕ ਪਾਸ ਕਰਨ ਅਤੇ ਇੱਕ HCA ਬਣਨ ਲਈ ਜ਼ਰੂਰੀ ਜਾਣਕਾਰੀ ਅਤੇ ਹੁਨਰਾਂ ਨਾਲ ਤਿਆਰ ਕਰਦੀ ਹੈ।
ਤੁਸੀਂ ਇਸ ਸਮੇਂ Basic Training (ਮੁੱਢਲੀ ਟ੍ਰੇਨਿੰਗ) 70 ਸੰਸਕਰਣ 3 (BT70 v3) ਜਾਂ Basic Training (ਮੁੱਢਲੀ ਟ੍ਰੇਨਿੰਗ) 70 ਸੰਸਕਰਣ 4 (BT70 v4) ਲੈ ਸਕਦੇ ਹੋ। ਆਪਣੇ ਦੋ ਵਿਕਲਪਾਂ ਵਿਚਾਲੇ ਮੁੱਖ ਫ਼ਰਕ ਦੇਖਣ ਵਾਸਤੇ ਹੇਠਾਂ ਦਿੱਤੇ ਚਾਰਟ ਦੀ ਵਰਤੋਂ ਕਰੋ।
Basic Training (ਮੁੱਢਲੀ ਟ੍ਰੇਨਿੰਗ) 70 ਸੰਸਕਰਣ 3 | Basic Training (ਮੁੱਢਲੀ ਟ੍ਰੇਨਿੰਗ) 70 ਸੰਸਕਰਣ 4 | |
|---|---|---|
ਮਿਆਦ
| 70 ਘੰਟੇ ਜਿਸਨੂੰ 14 ਦਿਨਾਂ ਵਿੱਚ ਪੂਰਾ ਕੀਤਾ ਜਾ ਸਕਦਾ ਹੈ। | 70 ਘੰਟੇ ਜਿਸਨੂੰ 5-6 ਹਫ਼ਤਿਆਂ ਵਿੱਚ ਪੂਰਾ ਕੀਤਾ ਜਾ ਸਕਦਾ ਹੈ। |
ਇਸ ਵਿੱਚ ਸ਼ਾਮਲ ਹਨ
| ਪੂਰੇ 8 ਦਿਨਾਂ ਲਈ ਸਨਮੁੱਖ ਕਲਾਸਰੂਮ ਵਿੱਚ ਪੜ੍ਹਾਏ ਜਾਣ ਵਾਲੇ ਪਾਠ। 6 ਦਿਨਾਂ ਲਈ ਵੈਬਿਨਾਰ (3.5 ਘੰਟੇ ਪ੍ਰਤੀ ਦਿਨ)। | ਪੂਰੇ 5 ਦਿਨਾਂ ਲਈ ਸਨਮੁੱਖ ਕਲਾਸਰੂਮ ਵਿੱਚ ਪੜ੍ਹਾਏ ਜਾਣ ਵਾਲੇ ਪਾਠ। 4 ਦਿਨਾਂ ਲਈ ਵੈਬਿਨਾਰ (2.5 ਘੰਟੇ ਪ੍ਰਤੀ ਦਿਨ ਤੋਂ ਘੱਟ)। ਆਪਣੀ ਰਫ਼ਤਾਰ ਨਾਲ 28.5 ਘੰਟੇ ਦੇ ਆਨਲਾਈਨ ਕੋਰਸ। |
ਸਥਾਨ
| ਰਾਜ ਭਰ ਵਿੱਚ ਕਈ ਸਥਾਨਾਂ 'ਤੇ ਉਪਲਬਧ ਹੈ। | ਸਿਰਫ਼ ਸੀਮਤ ਸਥਾਨਾਂ 'ਤੇ ਉਪਲਬਧ। ਸਥਾਨਾਂ ਦੀ ਸਭ ਤੋਂ ਤਾਜ਼ਾ ਸੂਚੀ ਲਈ Caregiver Learning Center (ਕੇਅਰਗਿਵਰ ਲਰਨਿੰਗ ਸੈਂਟਰ) ਦੇਖੋ। |
ਭਾਸ਼ਾਵਾਂ
| ਅੰਗ੍ਰੇਜ਼ੀ, ਅਰਬੀ, ਅਮਹਾਰਿਕ, ਚੀਨੀ, ਖਮੇਰ, ਕੋਰੀਅਨ, ਰੂਸੀ, ਸਪੈਨਿਸ਼, ਯੂਕ੍ਰੇਨੀਅਨ ਅਤੇ ਵੀਅਤਨਾਮੀ। ਕੋਰਸ ਸਮੱਗਰੀ ਤਾਗਾਲੋਗ, ਯੂਕ੍ਰੇਨੀ, ਲਾਓਸ਼ੀਅਨ, ਸਮੋਅਨ, ਫ਼ਾਰਸੀ, ਨੇਪਾਲੀ ਜਾਂ ਪੰਜਾਬੀ ਵਿੱਚ ਵੀ ਉਪਲਬਧ ਹੈ; ਕੋਰਸ ਦੀ ਵਿਆਖਿਆ ਵੀ ਉਪਲਬਧ ਹੈ। | ਸਿਰਫ਼ ਅੰਗ੍ਰੇਜ਼ੀ ਵਿੱਚ ਪ੍ਰਦਾਨ ਕੀਤਾ ਜਾਂਦਾ ਹੈ, ਵਿਆਖਿਆ ਦੇ ਵਿਕਲਪਾਂ ਤੋਂ ਬਗੈਰ। |
ਇਸ ਕਰਕੇ, ਜੇ ਤੁਸੀਂ ਵਧੇਰੇ ਲਚਕੀਲਾਪਣ ਜਾਂ ਰਿਆਇਤ ਅਤੇ ਕਲਾਸਰੂਮ ਵਿੱਚ ਘੱਟ ਸਮਾਂ ਚਾਹੁੰਦੇ ਹੋ, ਅਤੇ ਤੁਹਾਨੂੰ ਅੰਗ੍ਰੇਜ਼ੀ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਵਿੱਚ Basic Training (ਮੁੱਢਲੀ ਟ੍ਰੇਨਿੰਗ) ਲੈਣ ਦੀ ਲੋੜ ਨਹੀਂ ਹੈ, ਤਾਂ ਤੁਸੀਂ BT70 v4 ਲੈਣਾ ਚਾਹ ਸਕਦੇ ਹੋ, ਜੇ ਇਹ ਉੱਥੇ ਉਪਲਬਧ ਹੈ ਜਿੱਥੇ ਤੁਸੀਂ ਰਹਿੰਦੇ ਹੋ।
ਜੇ ਤੁਹਾਨੂੰ Basic Training (ਮੁੱਢਲੀ ਸਿਖਲਾਈ) ਨੂੰ ਛੇਤੀ ਪੂਰਾ ਕਰਨ ਦੀ ਲੋੜ ਹੈ, ਜੇ ਤੁਸੀਂ ਇਸਨੂੰ ਆਪਣੀ ਭਾਸ਼ਾ ਵਿੱਚ ਕਰਨਾ ਚਾਹੁੰਦੇ ਹੋ ਅਤੇ/ਜਾਂ ਕਈ ਦਿਨਾਂ ਲਈ ਸਨਮੁੱਖ ਕਲਾਸਾਂ ਲੈਣ ਦੇ ਯੋਗ ਹੋ, ਤਾਂ ਤੁਸੀਂ BT70 v3 ਲੈਣਾ ਚਾਹ ਸਕਦੇ ਹੋ।
v3 ਅਤੇ v4 ਵਿਚਾਲੇ ਚੋਣ ਕਰਦੇ ਸਮੇਂ ਵਿਚਾਰਨਯੋਗ ਹੋਰ ਗੱਲਾਂ:
- ਜੇ ਤੁਹਾਡੇ ਤੋਂ ਕੋਈ ਕਲਾਸ ਛੁੱਟ ਜਾਂਦੀ ਹੈ ਅਤੇ ਤੁਸੀਂ ਇਸਨੂੰ ਪੂਰਾ ਕਰਨਾ ਚਾਹੁੰਦੇ ਹੋ, ਤਾਂ BT70 v3 ਅਤੇ BT70 v4 ਕਲਾਸਾਂ ਨੂੰ ਆਪਸ ਵਿੱਚ ਜੋੜਿਆ ਨਹੀਂ ਜਾ ਸਕਦਾ।
- ਸੀਮਤ ਉਪਲਬਧਤਾ ਹੋਣ ਕਰਕੇ, ਹੋ ਸਕਦਾ ਹੈ ਕਿ ਤੁਹਾਨੂੰ BT70 v4 ਕਲਾਸ ਨੂੰ ਪੂਰਾ ਕਰਨ ਲਈ ਅਗਲੇ ਮਹੀਨੇ ਤੱਕ ਉਡੀਕ ਕਰਨੀ ਪਵੇ।
- ਪਹਿਲੀ BT70 v4 ਸਨਮੁੱਖ ਕਲਾਸ ਲਈ ਹਾਜ਼ਰੀ ਜ਼ਰੂਰੀ ਹੁੰਦੀ ਹੈ। ਜੇ ਤੁਹਾਡੇ ਤੋਂ ਇਹ ਛੁੱਟ ਜਾਂਦੀ ਹੈ, ਤਾਂ ਤੁਹਾਨੂੰ ਇਸਤੋਂ ਦਾਖਲਾ ਰੱਦ ਕਰਕੇ ਕਿਸੇ ਨਵੇਂ ਕੋਰਸ ਵਿੱਚ ਦਾਖਲਾ ਲੈਣਾ ਪਵੇਗਾ।
ਦਾਖਲਾ ਕਿਵੇਂ ਲਈਏ
ਏਜੰਸੀ ਪ੍ਰਦਾਤਾ (APs): ਦਾਖਲਾ ਕਰਾਉਣ ਲਈ ਆਪਣੇ ਰੁਜਗਾਰਪ੍ਰਦਾਤਾ ਨਾਲ ਸੰਪਰਕ ਕਰੋ।
ਵਿਅਕਤੀਗਤ ਪ੍ਰਦਾਤਾ (IPs): ਤੁਸੀਂ Caregiver Learning Center (ਕੇਅਰਗਿਵਰ ਲਰਨਿੰਗ ਸੈਂਟਰ) ਵਿੱਚ BT70 ਦੇ ਕਿਸੇ ਵੀ ਸੰਸਕਰਣ ਵਿੱਚ ਦਾਖਲਾ ਲੈ ਸਕਦੇ ਹੋ। ਤੁਸੀਂ ਜਿਸ BT70 ਸੰਸਕਰਣ ਵਿੱਚ ਦਾਖਲਾ ਲੈਣਾ ਚਾਹੁੰਦੇ ਹੋ, ਉਸਨੂੰ ਚੁਣਨ ਲਈ, Caregiver Learning Center (ਕੇਅਰਗਿਵਰ ਲਰਨਿੰਗ ਸੈਂਟਰ) ਵਿੱਚ ਲੌਗਿਨ ਕਰੋ।
ਜਦੋਂ ਤੁਸੀਂ Caregiver Learning Center (ਕੇਅਰਗਿਵਰ ਲਰਨਿੰਗ ਸੈਂਟਰ) ਵਿੱਚ ਲੌਗਿਨ ਕਰ ਲੈਂਦੇ ਹੋ, ਤਾਂ ਤੁਸੀਂ ਉਸ BT70 ਸੰਸਕਰਣ ਨੂੰ ਚੁਣ ਸਕਦੇ ਹੋ ਜਿਸ ਵਿੱਚ ਤੁਸੀਂ ਦਾਖਲਾ ਲੈਣਾ ਚਾਹੁੰਦੇ ਹੋ।
ਆਪਣੀ ਪਸੰਦੀਦਾ ਭਾਸ਼ਾ ਵਿੱਚ BT70 v3 ਲੈਣਾ
BT70 v3* ਕਲਾਸਾਂ ਅਤੇ ਕੋਰਸ ਸਮੱਗਰੀ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਉਪਲਬਧ ਹਨ। ਭਾਵੇਂ ਤੁਸੀਂ ਪ੍ਰਵਾਹ ਵਿੱਚ ਅੰਗ੍ਰੇਜ਼ੀ ਬੋਲ ਲੈਂਦੇ ਹੋਵੋ, ਫੇਰ ਵੀ ਤੁਹਾਡੀ ਮੁਢਲੀ ਭਾਸ਼ਾ ਵਿੱਚ ਕੋਰਸ ਤੁਹਾਨੂੰ ਬਿਹਤਰ ਤਰੀਕੇ ਨਾਲ ਸਫ਼ਲਤਾ ਲਈ ਤਿਆਰ ਕਰ ਸਕਦਾ ਹੈ।
ਜੇ ਤੁਹਾਡੇ ਇਲਾਕੇ ਦੇ 50-ਮੀਲ ਦੇ ਘੇਰੇ ਨੇੜੇ ਕੋਈ ਵੀ ਕੋਰਸ ਉਪਲਬਧ ਨਹੀਂ ਹਨ, ਤਾਂ ਤੁਸੀਂ ਅੰਗ੍ਰੇਜ਼ੀ ਕਲਾਸ ਲਈ ਕਿਸੇ ਪੇਸ਼ੇਵਰ ਦੁਭਾਸ਼ੀਏ ਦੀ ਬੇਨਤੀ ਕਰਨ ਵਾਸਤੇ Member Resource Center (ਮੈਂਬਰ ਰਿਸੋਰਸ ਸੈਂਟਰ) ਨੂੰ ਕਾਲ ਕਰ ਸਕਦੇ ਹੋ।
ਵਰਤਮਾਨ ਵਿੱਚ ਕਲਾਸਾਂ ਇਨ੍ਹਾਂ ਭਾਸ਼ਾਵਾਂ ਵਿੱਚ ਉਪਲਬਧ ਹਨ: ਅਮਹਾਰਿਕ, ਅਰਬੀ, ਚੀਨੀ, ਖਮੇਰ, ਕੋਰੀਅਨ, ਰੂਸੀ, ਸੋਮਾਲੀ, ਸਪੈਨਿਸ਼ ਅਤੇ ਵੀਅਤਨਾਮੀ।
ਕੋਰਸ ਸਮੱਗਰੀ ਉਪਰੋਕਤ ਭਾਸ਼ਾਵਾਂ ਵਿੱਚ ਅਤੇ ਇਨ੍ਹਾਂ ਭਾਸ਼ਾਵਾਂ ਵਿੱਚ ਉਪਲਬਧ ਹੈ: ਨੇਪਾਲੀ, ਸਮੋਅਨ, ਤਾਗਾਲੋਗ, ਯੂਕ੍ਰੇਨੀ, ਲਾਓਸ਼ੀਅਨ, ਫ਼ਾਰਸੀ ਅਤੇ ਪੰਜਾਬੀ।
*BT70 v4 ਵਰਤਮਾਨ ਵਿੱਚ ਭਾਸ਼ਾ ਜਾਂ ਪੇਸ਼ੇਵਰ ਦੁਭਾਸ਼ੀਏ ਦੇ ਵਿਕਲਪ ਪ੍ਰਦਾਨ ਨਹੀਂ ਕਰਦਾ ਹੈ।
ਮਦਦ ਪ੍ਰਾਪਤ ਕਰੋ
Member Resource Center (ਮੈਂਬਰ ਰਿਸੋਰਸ ਸੈਂਟਰ) (MRC)
ਜੇ Basic Training (ਮੁੱਢਲੀ ਟ੍ਰੇਨਿੰਗ) ਵਿੱਚ ਦਾਖਲੇ ਬਾਰੇ ਤੁਹਾਡੇ ਕੋਈ ਸਵਾਲ ਹਨ ਜਾਂ ਤੁਹਾਨੂੰ Caregiver Learning Center (ਕੇਅਰਗਿਵਰ ਲਰਨਿੰਗ ਸੈਂਟਰ) ਦੇ ਇਸਤੇਮਾਲ ਵਿੱਚ ਮਦਦ ਦੀ ਲੋੜ ਹੈ—ਤਾਂ MRC ਨਾਲ 1-866-371-3200 'ਤੇ ਸੰਪਰਕ ਕਰੋ ਜਾਂ mrc@myseiubenefits.org 'ਤੇ ਈਮੇਲ ਕਰੋ। ਉਹ ਸੋਮਵਾਰ ਤੋਂ ਸ਼ੁੱਕਰਵਾਰ, ਪੈਸਿਫ਼ਿਕ ਸਮੇਂ ਅਨੁਸਾਰ ਸਵੇਰੇ 8 ਵਜੇਂ ਤੋਂ ਸ਼ਾਮ 4:30 ਵਜੇ ਤੱਕ ਉਪਲਬਧ ਹੁੰਦੇ ਹਨ।
Peer Mentors (ਪੀਅਰ ਮੈਂਟੌਰਜ਼)
Peer Mentors (ਪੀਅਰ ਮੈਂਟੌਰਜ਼) ਸਰਟੀਫ਼ਾਈਡ HCAs ਹੁੰਦੇ ਹਨ ਜੋ ਇਹ ਸਮਝਾਉਣ ਵਿੱਚ ਮਦਦ ਕਰ ਸਕਦੇ ਹਨ ਕਿ ਆਪਣੇ Basic Training (ਮੁੱਢਲੀ ਟ੍ਰੇਨਿੰਗ) ਦੇ ਕੋਰਸ ਤੋਂ ਪਹਿਲਾਂ, ਇਸਦੇ ਦੌਰਾਨ ਅਤੇ ਬਾਅਦ ਵਿੱਚ ਕੀ ਉਮੀਦ ਕਰਨੀ ਹੈ। ਉਹ ਇਹ ਸਮਝਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ ਕਿ ਕਿਹੜਾ ਸੰਸਕਰਣ ਤੁਹਾਡੇ ਲਈ ਸਭ ਤੋਂ ਵਧੀਆ ਹੈ। ਉਹ ਤੁਹਾਨੂੰ ਕਿਸੇ ਕੋਰਸ ਵਿੱਚ ਦਾਖਲ ਨਹੀਂ ਕਰ ਸਕਦੇ; ਦਾਖਲੇ ਵਿੱਚ ਮਦਦ ਲਈ MRC ਨਾਲ ਸੰਪਰਕ ਕਰੋ। ਕਿਸੇ Peer Mentor (ਪੀਅਰ ਮੈਂਟੌਰ) ਨਾਲ ਸੰਪਰਕ ਕਰਨ ਲਈ, 855-803-2095 'ਤੇ ਕਾਲ ਕਰੋ ਜਾਂ peer.mentorship@myseiubenefits.org 'ਤੇ ਈਮੇਲ ਕਰੋ। ਉਹ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ – ਸ਼ਾਮ 5 ਵਜੇ ਤੱਕ ਉਪਲਬਧ ਹੁੰਦੇ ਹਨ।
ਤੁਹਾਡਾ ਰੁਜਗਾਰਪ੍ਰਦਾਤਾ
ਤੁਹਾਡਾ ਰੁਜਗਾਰਪ੍ਰਦਾਤਾ, ਤੁਹਾਡੀ ਪ੍ਰਦਾਤਾ ਕਿਸਮ, ਕਿਹੜੀ ਟ੍ਰੇਨਿੰਗ ਦੀ ਲੋੜ ਹੈ, ਤੁਹਾਡੀ ਸਮਾਂ-ਸੀਮਾ ਜਾਂ ਟ੍ਰੇਨਿੰਗ ਲਈ ਭੁਗਤਾਨ ਪ੍ਰਾਪਤ ਕਰਨ ਬਾਰੇ ਸਵਾਲਾਂ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।
HCA ਸਰਟੀਫ਼ਿਕੇਸ਼ਨ ਸਹਿਯੋਗ ਪ੍ਰਾਪਤ ਕਰੋ
ਕੀ HCA ਐਪਲੀਕੇਸ਼ਨ ਜਾਂ ਸਰਟੀਫ਼ਿਕੇਸ਼ਨ ਬਾਰੇ ਤੁਹਾਡੇ ਕੋਈ ਸਵਾਲ ਹਨ?
Department of Health (ਸਿਹਤ ਵਿਭਾਗ) (DOH) ਨੂੰ 360-236-2700 'ਤੇ ਕਾਲ ਕਰੋ ਜਾਂ hmccreview@doh.wa.gov 'ਤੇ ਈਮੇਲ ਕਰੋ।
ਘਰੇਲੂ ਦੇਖਭਾਲ ਸਹਾਇਕ ਦੇ ਇਮਤਿਹਾਨ ਬਾਰੇ ਕੋਈ ਸਵਾਲ ਹਨ?
Prometric ਨੂੰ 1-800-324-4689 'ਤੇ ਕਾਲ ਕਰੋ ਜਾਂ wahca@prometric.com 'ਤੇ ਈਮੇਲ ਕਰੋ।
ਇੱਕ ਤਨਖ਼ਾਹਦਾਰ ਅਤੇ ਸਰਟੀਫ਼ਾਈਡ HCA ਬਣਨ ਵਿੱਚ ਮਦਦ ਦੀ ਲੋੜ ਹੈ?
Department of Social and Health Services (ਸਮਾਜਕ ਅਤੇ ਸਿਹਤ ਸੇਵਾਵਾਂ ਵਿਭਾਗ) (DSHS) ਨੈਵੀਗੇਟਰ ਇੱਕ ਤਨਖ਼ਾਹਦਾਰ ਅਤੇ ਸਰਟੀਫ਼ਾਈਡ HCA ਬਣਨ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।


