- Money Management
ਕ੍ਰੈਡਿਟ ਸਕੋਰ ਅਸਾਨ ਭਾਸ਼ਾ ਵਿੱਚ
ਕ੍ਰੈਡਿਟ ਨਾਲ ਜੁੜੀਆਂ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ, ਪਰ ਆਪਣੇ ਕ੍ਰੈਡਿਟ ਸਕੋਰ ਨੂੰ ਸਮਝਣ ਨਾਲ ਤੁਹਾਨੂੰ ਆਪਣੀ ਸਥਿਤੀ ਸੁਧਾਰਨ ਦਾ ਹੌਸਲਾ ਮਿਲਦਾ ਹੈ। ਭਾਵੇਂ ਤੁਸੀਂ ਨਵੇਂ ਕਿਰਾਏ ਦੇ ਘਰ ਲਈ ਅਰਜ਼ੀ ਦੇ ਰਹੇ ਹੋ, ਨਿੱਜੀ ਕਰਜ਼ੇ ਦੀ ਬੇਨਤੀ ਕਰ ਰਹੇ ਹੋ ਜਾਂ ਫਿਰ ਇੱਕ ਨਵਾਂ ਫੋਨ ਲੈ ਰਹੇ ਹੋ, ਤੁਹਾਡਾ ਕ੍ਰੈਡਿਟ ਸਕੋਰ ਚੁੱਪ-ਚਾਪ ਤੁਹਾਡੇ ਵਿਕਲਪਾਂ ਅਤੇ ਮੌਕਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਕ੍ਰੈਡਿਟ ਕਿਵੇਂ ਕੰਮ ਕਰਦਾ ਹੈ ਅਤੇ ਇਹ ਕਿਉਂ ਜ਼ਰੂਰੀ ਹੈ
ਤੁਹਾਡੀ ਕ੍ਰੈਡਿਟ ਰਿਪੋਰਟ ਤੁਹਾਡੀਆਂ ਵਿੱਤੀ ਗਤੀਵਿਧੀਆਂ ਦਾ ਰਿਕਾਰਡ ਹੁੰਦੀ ਹੈ, ਜਿਵੇਂ ਕਿ ਕਰਜ਼ੇ, ਕ੍ਰੈਡਿਟ ਕਾਰਡ ਖਾਤੇ, ਭੁਗਤਾਨ ਇਤਿਹਾਸ ਅਤੇ ਕ੍ਰੈਡਿਟ ਲਿਮਿਟ। ਇਹ ਇਨ੍ਹਾਂ ਗੱਲਾਂ 'ਤੇ ਵੀ ਨਜ਼ਰ ਰੱਖਦੀ ਹੈ:
- ਖਾਤਾ ਕਦੋਂ ਖੋਲ੍ਹਿਆ ਗਿਆ ਸੀ ਅਤੇ ਖਾਤਾ ਕਿਸ ਤਰ੍ਹਾਂ ਦਾ ਹੈ (ਜਿਵੇਂ ਕ੍ਰੈਡਿਟ ਕਾਰਡ ਜਾਂ ਲੋਨ)।
- ਖਾਤਾ ਖੁੱਲ੍ਹਾ ਹੈ ਜਾਂ ਬੰਦ।
- ਹਰ ਮਹੀਨੇ ਭੁਗਤਾਨ ਕੀਤੀ ਜਾਣ ਵਾਲੀ ਰਕਮ, ਤੁਹਾਡੀ ਕ੍ਰੈਡਿਟ ਲਿਮਿਟ ਅਤੇ ਮੌਜੂਦਾ ਬਕਾਇਆ(ਬਕਾਏ)।
ਤੁਹਾਡਾ ਕ੍ਰੈਡਿਟ ਸਕੋਰ ਦੱਸਦਾ ਹੈ ਕਿ ਕਰਜ਼ਾ ਦੇਣ ਵਾਲਿਆਂ ਨੂੰ ਤੁਸੀਂ ਕਿੰਨੇ ਭਰੋਸੇਮੰਦ ਲੱਗਦੇ ਹੋ। ਜ਼ਿਆਦਾਤਰ ਸਕੋਰ FICO ਮਾਡਲ ਦੇ ਅਨੁਸਾਰ ਹੁੰਦੇ ਹਨ, ਜੋ 300 ਤੋਂ 900 ਤੱਕ ਹੁੰਦਾ ਹੈ। ਇਹ ਤੁਹਾਡੀ ਵਿੱਤੀ ਜਾਣਕਾਰੀ 'ਤੇ ਨਜ਼ਰ ਰੱਖਦਾ ਹੈ ਅਤੇ ਕਈ ਕਾਰਨਾਂ ਦੇ ਅਧਾਰ 'ਤੇ ਸਕੋਰ ਦਾ ਹਿਸਾਬ ਲਗਾਉਂਦਾ ਹੈ।
ਆਪਣੇ ਕ੍ਰੈਡਿਟ ਸਕੋਰ 'ਤੇ ਪੈਣ ਵਾਲੇ ਪ੍ਰਭਾਵਾਂ ਨੂੰ ਸਮਝਣਾ
ਕਾਰਨ | ਪ੍ਰਭਾਵ ਦਾ ਪੱਧਰ | ਇਹ ਕਿਉਂ ਜ਼ਰੂਰੀ ਹੈ | ਸੁਝਾਅ |
|---|---|---|---|
ਭੁਗਤਾਨ ਦਾ ਪਿਛੋਕੜ | ਉੱਚ | ਸਮੇਂ 'ਤੇ ਬਿਲ ਭਰਨ ਨਾਲ ਤੁਹਾਡੇ ਸਕੋਰ 'ਤੇ ਚੰਗਾ ਪ੍ਰਭਾਵ ਪੈਂਦਾ ਹੈ, ਜਦਕਿ ਦੇਰ ਨਾਲ ਭੁਗਤਾਨ ਕਰਨ ਨਾਲ ਇਹ ਖਰਾਬ ਹੋ ਸਕਦਾ ਹੈ। | ਹਮੇਸ਼ਾ ਸਮੇਂ 'ਤੇ ਬਿਲ ਭਰੋ ਤਾਂ ਜੋ ਤੁਹਾਡਾ ਰਿਕਾਰਡ ਚੰਗਾ ਰਹੇ, ਭਾਵੇਂ ਤੁਸੀਂ ਸਿਰਫ਼ ਘੱਟੋ-ਘੱਟ ਭੁਗਤਾਨ ਹੀ ਕਰ ਰਹੇ ਹੋਵੋ। |
ਕ੍ਰੈਡਿਟ ਕਾਰਡ ਦੀ ਵਰਤੋਂ | ਉੱਚ | ਇਹ ਦੇਖਦਾ ਹੈ ਕਿ ਤੁਸੀਂ ਆਪਣੀ ਕ੍ਰੈਡਿਟ ਕਾਰਡ ਲਿਮਿਟ ਦੇ ਮੁਕਾਬਲੇ ਕਿੰਨਾ ਕ੍ਰੈਡਿਟ ਵਰਤਿਆ ਹੈ। ਘੱਟ ਵਰਤੋਂ ਕਰਨੀ ਚੰਗੀ ਹੁੰਦੀ ਹੈ। | ਕ੍ਰੈਡਿਟ ਕਾਰਡ ਦਾ ਬਕਾਇਆ ਕਾਰਡ ਦੀ ਕੁੱਲ ਲਿਮਿਟ ਦੇ 30% ਤੱਕ ਜਾਂ ਇਸ ਤੋਂ ਘੱਟ ਰੱਖੋ। |
ਕ੍ਰੈਡਿਟ ਹਿਸਟਰੀ | ਦਰਮਿਆਨਾ | ਲੰਬੀ ਕ੍ਰੈਡਿਟ ਹਿਸਟਰੀ ਦਿਖਾਉਂਦੀ ਹੈ ਕਿ ਤੁਸੀਂ ਸਮੇਂ ਦੇ ਨਾਲ ਸਥਿਰਤਾ ਅਤੇ ਜ਼ਿੰਮੇਵਾਰੀ ਨਾਲ ਕ੍ਰੈਡਿਟ ਵਰਤ ਰਹੇ ਹੋ। | ਪੁਰਾਣੇ ਖਾਤਿਆਂ ਨੂੰ ਖੁੱਲ੍ਹੇ ਰੱਖੋ, ਭਾਵੇਂ ਤੁਸੀਂ ਉਨ੍ਹਾਂ ਦੀ ਵਰਤੋਂ ਅਕਸਰ ਨਾ ਕਰਦੇ ਹੋਵੋ। |
ਕ੍ਰੈਡਿਟ ਮਿਕਸ (ਖਾਤਿਆਂ ਦੀਆਂ ਕਿਸਮਾਂ) | ਦਰਮਿਆਨਾ | ਅਲੱਗ-ਅਲੱਗ ਕਿਸਮਾਂ ਦੇ ਕ੍ਰੈਡਿਟ ਖਾਤੇ ਹੋਣ ਨਾਲ (ਪਤਾ ਲੱਗਦਾ ਹੈ ਕਿ ਤੁਸੀਂ ਵੱਖ-ਵੱਖ ਕਰਜ਼ਿਆਂ ਨੂੰ ਸੰਭਾਲ ਸਕਦੇ ਹੋ)।* | ਕੋਸ਼ਿਸ਼ ਕਰੋ ਕਿ ਤੁਹਾਡੇ ਕੋਲ ਵੱਖ-ਵੱਖ ਤਰ੍ਹਾਂ ਦੇ ਖਾਤੇ ਹੋਣ, ਪਰ ਸਿਰਫ ਉੱਨਾ ਹੀ ਕਰਜ਼ਾ ਲਓ ਜਿਸਦੀ ਤੁਹਾਨੂੰ ਵਾਕਈ ਲੋੜ ਹੋਵੇ ਅਤੇ ਜਿਸਨੂੰ ਤੁਸੀਂ ਮੋੜਨ ਦੇ ਸਮਰੱਥ ਹੋਵੋ। |
ਕ੍ਰੈਡਿਟ ਪੁੱਛਗਿੱਛਾਂ ਦੀ ਗਿਣਤੀ | ਘੱਟ | ਹਾਲ ਹੀ ਵਿੱਚ ਬਹੁਤ ਜ਼ਿਆਦਾ ਅਰਜ਼ੀਆਂ ਖਤਰੇ ਦਾ ਸੰਕੇਤ ਦੇ ਸਕਦੀਆਂ ਹਨ, ਪਰ ਇਸਦਾ ਪ੍ਰਭਾਵ ਸਮੇਂ ਦੇ ਨਾਲ ਖਤਮ ਹੋ ਜਾਂਦਾ ਹੈ। | ਨਵੇਂ ਕ੍ਰੈਡਿਟ ਲਈ ਸਿਰਫ ਲੋੜ ਪੈਣ 'ਤੇ ਹੀ ਅਪਲਾਈ ਕਰੋ, ਅਤੇ ਪਹਿਲਾਂ ਤੋਂ ਮਨਜ਼ੂਰ ਆਫ਼ਰਾਂ 'ਤੇ ਗੌਰ ਕਰੋ। |
* ਰਿਵਾਲਵਿੰਗ ਕ੍ਰੈਡਿਟ (ਜਿਵੇਂ ਕਿ ਕ੍ਰੈਡਿਟ ਕਾਰਡ) ਨਾਲ ਤੁਸੀਂ ਇੱਕ ਸੀਮਾ ਤੱਕ ਲਗਾਤਾਰ ਪੈਸੇ ਉਧਾਰ ਲੈ ਸਕਦੇ ਹੋ ਅਤੇ ਮੋੜ ਸਕਦੇ ਹੋ। ਇੰਸਟਾਲਮੈਂਟ ਕ੍ਰੈਡਿਟ (ਜਿਵੇਂ ਕਿ ਕਾਰ ਲੋਨ) ਇੱਕ ਵਾਰ ਵਿੱਚ ਸਾਰਾ ਉਧਾਰ ਲਿਆ ਜਾਂਦਾ ਹੈ ਅਤੇ ਨਿਰਧਾਰਤ ਮਹੀਨੇਵਾਰ ਕਿਸ਼ਤਾਂ ਵਿੱਚ ਮੋੜਿਆ ਜਾਂਦਾ ਹੈ।
ਕ੍ਰੈਡਿਟ ਪੁੱਛਗਿੱਛਾਂ ਨੂੰ ਸਮਝਣਾ
ਤੁਹਾਡਾ ਕ੍ਰੈਡਿਟ ਸਕੋਰ ਦੋ ਮੁੱਖ ਤਰੀਕਿਆਂ ਨਾਲ ਚੈੱਕ ਹੁੰਦਾ ਹੈ: ਸੌਫ਼ਟ ਇਨਕੁਆਇਰੀ ਅਤੇ ਹਾਰਡ ਇਨਕੁਆਇਰੀ। ਇਨ੍ਹਾਂ ਵਿਚਲੇ ਫਰਕ ਨੂੰ ਸਮਝਣ ਨਾਲ ਤੁਹਾਨੂੰ ਆਪਣੇ ਸਕੋਰ ਨੂੰ ਬਚਾਉਣ ਵਿੱਚ ਮਦਦ ਮਿਲਦੀ ਹੈ।
ਇਹ ਕੀ ਹੈ | ਕ੍ਰੈਡਿਟ ਸਕੋਰ ਦਾ ਪ੍ਰਭਾਵ | ਉਦਾਹਰਣਾਂ: | |
|---|---|---|---|
ਸੌਫ਼ਟ ਇਨਕੁਆਇਰੀ (ਕ੍ਰੈਡਿਟ ਚੈੱਕ) | ਆਪਣੇ ਕ੍ਰੈਡਿਟ 'ਤੇ ਇੱਕ ਤੇਜ਼ ਨਜ਼ਰ ਮਾਰਨਾ, ਇਸ ਨਾਲ ਤੁਹਾਡੇ ਸਕੋਰ 'ਤੇ ਕੋਈ ਪ੍ਰਭਾਵ ਨਹੀਂ ਪੈਂਦਾ। | ਕੋਈ ਪ੍ਰਭਾਵ ਨਹੀਂ। | ਬੈਂਕਿੰਗ ਐਪ ਵਿੱਚ ਆਪਣਾ ਸਕੋਰ ਚੈੱਕ ਕਰਨਾ ਜਾਂ ਪਹਿਲਾਂ ਤੋਂ ਮਨਜ਼ੂਰ ਕ੍ਰੈਡਿਟ ਆਫਰਾਂ ਲਈ ਅਪਲਾਈ ਕਰਨਾ। |
ਹਾਰਡ ਇਨਕੁਆਇਰੀ (ਕ੍ਰੈਡਿਟ ਚੈੱਕ) | ਜਦੋਂ ਤੁਸੀਂ ਕ੍ਰੈਡਿਟ ਲਈ ਅਪਲਾਈ ਕਰਦੇ ਹੋ ਤਾਂ ਕਰਜ਼ਾ ਦੇਣ ਵਾਲੇ ਦੁਆਰਾ ਪੂਰੀ ਸਮੀਖਿਆ। | ਇਹ ਤੁਹਾਡੇ ਸਕੋਰ ਨੂੰ ਥੋੜ੍ਹਾ ਘਟਾ ਸਕਦਾ ਹੈ। | ਲੋਨ, ਕ੍ਰੈਡਿਟ ਕਾਰਡ, ਜਾਂ ਮੌਰਗੇਜ ਲਈ ਅਪਲਾਈ ਕਰਨਾ। |
ਜੇ ਤੁਹਾਨੂੰ ਕਦੇ ਵੀ ਕ੍ਰੈਡਿਟ ਦੇਣ ਤੋਂ ਇਨਕਾਰ ਕੀਤਾ ਜਾਂਦਾ ਹੈ, ਤਾਂ ਕਰਜ਼ਾ ਦੇਣ ਵਾਲਿਆਂ ਲਈ ਤੁਹਾਡਾ ਅਸਲ ਸਕੋਰ ਅਤੇ ਇਸਦਾ ਕਾਰਨ ਦੱਸਣਾ ਜ਼ਰੂਰੀ ਹੁੰਦਾ ਹੈ। ਇਹ ਜਾਣਕਾਰੀ ਤੁਹਾਡੇ ਅਗਲੇ ਕਦਮਾਂ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ ਅਤੇ ਤੁਹਾਡੇ ਟੀਚਿਆਂ ਨੂੰ ਪੂਰਾ ਕਰਨ ਵਿੱਚ ਸਹਾਇਕ ਹੋ ਸਕਦੀ ਹੈ।
ਮੁਫਤ ਅਤੇ ਭਰੋਸੇਯੋਗ ਕ੍ਰੈਡਿਟ ਰਿਪੋਰਟ ਟੂਲ
ਆਪਣੀ ਕ੍ਰੈਡਿਟ ਰਿਪੋਰਟ ਦੀ ਜਾਂਚ ਕਰਨਾ ਮੁਫਤ ਅਤੇ ਅਸਾਨ ਹੈ ਅਤੇ ਇਹ ਤੁਹਾਡੀ ਆਰਥਿਕ ਸਥਿਤੀ ਨੂੰ ਸਮਝਣ ਲਈ ਇੱਕ ਸ਼ਾਨਦਾਰ ਪਹਿਲਾ ਕਦਮ ਹੈ।
AnnualCreditReport.com ਆਪਣੀ ਕ੍ਰੈਡਿਟ ਰਿਪੋਰਟ ਪ੍ਰਾਪਤ ਕਰਨ ਦਾ ਇੱਕ ਸੁਰੱਖਿਅਤ, ਭਰੋਸੇਮੰਦ ਸਥਾਨ ਹੈ। ਇਸ ਨੂੰ ਅਮਰੀਕੀ ਸਰਕਾਰ ਦਾ ਸਮਰਥਨ ਪ੍ਰਾਪਤ ਹੈ ਅਤੇ ਇਸ ਵਿੱਚ ਕਦੇ ਵੀ ਕੋਈ ਲੁਕਵੀਂ ਫੀਸ ਨਹੀਂ ਹੁੰਦੀ ਜਾਂ ਵਾਧੂ ਸੇਵਾਵਾਂ ਲਈ ਜ਼ੋਰ ਨਹੀਂ ਪਾਇਆ ਜਾਂਦਾ। ਤੁਹਾਨੂੰ ਹਰ ਸਾਲ ਇੱਕ ਮੁਫਤ ਕ੍ਰੈਡਿਟ ਰਿਪੋਰਟ ਮਿਲਦੀ ਹੈ।
ਤੁਸੀਂ ਬੈਂਕਿੰਗ ਐਪਾਂ ਜਾਂ ਆਪਣੀ ਕ੍ਰੈਡਿਟ ਕਾਰਡ ਕੰਪਨੀ ਰਾਹੀਂ ਵੀ ਆਪਣਾ ਕ੍ਰੈਡਿਟ ਸਕੋਰ ਚੈੱਕ ਕਰ ਸਕਦੇ ਹੋ। ਇਹ ਸਿਰਫ਼ ਇੱਕ ਅੰਦਾਜ਼ਾ ਹੁੰਦਾ ਹੈ, ਪਰ ਇਸ ਨਾਲ ਤੁਹਾਡੇ ਅਸਲ ਸਕੋਰ ਨੂੰ ਪ੍ਰਭਾਵਿਤ ਕੀਤੇ ਬਿਨਾਂ ਤੁਹਾਨੂੰ ਇੱਕ ਸਰਸਰੀ ਜਿਹਾ ਅੰਦਾਜ਼ਾ ਮਿਲਦਾ ਹੈ ਕਿ ਕਰਜ਼ਾ ਦੇਣ ਵਾਲੇ ਤੁਹਾਡੇ ਕ੍ਰੈਡਿਟ ਨੂੰ ਕਿਵੇਂ ਦੇਖਦੇ ਹਨ।
ਆਪਣੇ ਕ੍ਰੈਡਿਟ ਸਕੋਰ ਨੂੰ ਸਮਝਣਾ ਇੱਕ ਵਿੱਤੀ ਹੁਨਰ ਹੈ ਜੋ ਮੁਸ਼ਕਲਾਂ ਤੋਂ ਉਭਰਨ ਅਤੇ ਆਪਣੇ ਭਵਿੱਖ ਲਈ ਯੋਜਨਾ ਬਣਾਉਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। ਕ੍ਰੈਡਿਟ ਬਾਰੇ ਸਮਝ ਵੱਲ ਚੁੱਕੇ ਛੋਟੇ-ਛੋਟੇ ਕਦਮ ਵੀ ਸਮੇਂ ਦੇ ਨਾਲ ਵੱਡੇ ਬਦਲਾਅ ਲੈ ਕੇ ਆ ਸਕਦੇ ਹਨ।


