ਸਹਿ-ਬੀਮਾ ਉਨ੍ਹਾਂ ਲਾਗਤਾਂ ਦਾ ਪ੍ਰਤੀਸ਼ਤ ਹੁੰਦਾ ਹੈ ਜਿਨ੍ਹਾਂ ਦਾ ਭੁਗਤਾਨ ਮੈਡੀਕਲ ਸੇਵਾਵਾਂ ਲਈ ਤੁਸੀਂ ਆਪਣੀ ਕਟੌਤੀ ਦੇ ਪੂਰਾ ਹੋਣ ਤੋਂ ਬਾਅਦ ਕਰਦੇ ਹੋ (ਜੇ ਤੁਹਾਡੇ ਪਲਾਨ ਵਿੱਚ ਕੋਈ ਹੈ)।
ਸਹਿ-ਭੁਗਤਾਨ ਉਹ ਰਕਮ ਹੁੰਦੀ ਹੈ ਜਿਸਦਾ ਭੁਗਤਾਨ ਤੁਸੀਂ ਡਾਕਟਰ ਨਾਲ ਮੁਲਾਕਾਤਾਂ, ਐਮਰਜੈਂਸੀ ਕਮਰੇ ਦੇ ਦੌਰਿਆਂ ਅਤੇ ਅਕਸਰ ਪ੍ਰਿਸਕ੍ਰਿਪਸ਼ਨਾਂ (ਡਾਕਟਰ ਦੁਆਰਾ ਲਿਖੀਆਂ ਦਵਾਈਆਂ) ਲਈ ਭੁਗਤਾਨ ਕਰਦੇ ਹੋ। ਕੁਝ ਕੁ ਪਲਾਨਾਂ ਵਿੱਚ ਇਹ ਜ਼ਰੂਰੀ ਹੁੰਦਾ ਹੈ ਕਿ ਤੁਸੀਂ ਕਿਸੇ ਕਟੌਤੀਯੋਗ ਰਕਮ ਦੀ ਬਜਾਏ ਸਹਿ-ਭੁਗਤਾਨਾਂ ਦਾ ਭੁਗਤਾਨ ਕਰੋ। ਹੋਰ ਪਲਾਨਾਂ ਲਈ ਤੁਹਾਨੂੰ ਦੋਵੇਂ ਕਰਨ ਦੀ ਲੋੜ ਪੈ ਸਕਦੀ ਹੈ। ਤੁਹਾਡੇ ਸਹਿ-ਭੁਗਤਾਨਾਂ ਨੂੰ ਕਟੌਤੀਯੋਗ ਰਕਮ ਵਿੱਚ ਨਹੀਂ ਗਿਣਿਆ ਜਾਂਦਾ, ਪਰ ਇਨ੍ਹਾਂ ਨੂੰ ਤੁਹਾਡੀ ਆਊਟ-ਆਫ਼-ਪਾਕੇਟ ਸੀਮਾ ਵਿੱਚ ਗਿਣਿਆ ਜਾਂਦਾ ਹੈ।
ਪ੍ਰੀਮੀਅਮ ਹਰ ਮਹੀਨੇ ਤੁਹਾਡੀ ਹੈਲਥ ਕਵਰੇਜ ਦੀ ਪੂਰੀ ਲਾਗਤ ਹੁੰਦਾ ਹੈ। ਸਹਿ-ਪ੍ਰੀਮੀਅਮ ਤੁਹਾਡੇ ਵੱਲੋਂ ਭੁਗਤਾਨ ਕੀਤੀ ਜਾਂਦੀ ਕੁੱਲ ਹੈਲਥ ਕਵਰੇਜ ਦੀ ਪ੍ਰਤੀਸ਼ਤ ਜਾਂ ਤੈਅ ਕੀਤੀ ਰਕਮ ਹੁੰਦੀ ਹੈ। ਉਦਾਹਰਨ ਲਈ, ਤੁਹਾਡੀ ਨਿੱਜੀ ਕਵਰੇਜ਼ ਲਈ ਸਹਿ-ਪ੍ਰੀਮੀਅਮ ਕੇਵਲ $25 ਪ੍ਰਤੀ ਮਹੀਨਾ ਹੈ। ਪਰ ਜੇ ਤੁਸੀਂ ਕਵਰੇਜ ਵਿੱਚ ਨਿਰਭਰ ਵਿਅਕਤੀਆਂ ਦਾ ਨਾਮਾਂਕਣ ਕਰਨ ਦੀ ਚੋਣ ਕਰਦੇ ਹੋ, ਤਾਂ ਤੁਹਾਡਾ ਮਹੀਨੇਵਾਰ ਸਹਿ-ਪ੍ਰੀਮੀਅਮ ਵਧੇਰੇ ਹੋਵੇਗਾ।
ਕਟੌਤੀਯੋਗ ਉਹ ਰਕਮ ਹੈ ਜਿਸਦਾ ਭੁਗਤਾਨ ਤੁਸੀਂ ਕਵਰ ਕੀਤੀਆਂ ਗਈਆਂ ਹੈਲਥ ਕੇਅਰ ਸੇਵਾਵਾਂ ਲਈ ਕਿਸੇ ਕਵਰੇਜ ਮਿਆਦ ਦੌਰਾਨ (ਅਕਸਰ ਇੱਕ ਸਾਲ) ਕਰਦੇ ਹੋ ਇਸਤੋਂ ਪਹਿਲਾਂ ਕਿ ਤੁਹਾਡਾ ਪਲਾਨ ਭੁਗਤਾਨ ਕਰਨਾ ਸ਼ੁਰੂ ਕਰ ਦੇਵੇ। ਹੋ ਸਕਦਾ ਹੈ ਕਟੌਤੀਯੋਗ ਸਾਰੀਆਂ ਸੇਵਾਵਾਂ 'ਤੇ ਅਪਲਾਈ ਨਾ ਹੋਵੇ ਅਤੇ ਸਾਰੇ ਪਲਾਨਾਂ ਵਿੱਚ ਕਟੌਤੀਯੋਗ ਨਹੀਂ ਹੁੰਦੀ। ਕੁਝ ਪਲਾਨਾਂ ਲਈ, ਕਟੌਤੀਯੋਗ ਕੇਵਲ ਆਊਟ-ਆਫ਼-ਨੈੱਟਵਰਕ ਸੇਵਾਵਾਂ 'ਤੇ ਹੀ ਲਾਗੂ ਹੋ ਸਕਦਾ ਹੈ।
ਨਿਰਭਰ ਵਿਅਕਤੀ ਉਹ ਬੱਚਾ ਹੁੰਦਾ ਹੈ (ਆਪਣੇ 26ਵੇਂ ਜਨਮਦਿਨ ਤੱਕ) ਜੋ SEIU 775 Benefits Group ਰਾਹੀਂ ਤੁਹਾਡੇ ਪਲਾਨ 'ਤੇ ਕਵਰੇਜ ਪ੍ਰਾਪਤ ਕਰਨ ਲਈ ਯੋਗ ਹੁੰਦਾ ਹੈ। ਯੋਗ ਨਿਰਭਰ ਵਿਅਕਤੀਆਂ ਦੀ ਪੂਰੀ ਸੂਚੀ ਦੇਖੋ।
ਤੁਹਾਡੇ ਵੱਲੋਂ ਲਗਾਤਾਰ ਘੱਟੋ-ਘੱਟ ਦੋ ਮਹੀਨਿਆਂ ਲਈ ਪ੍ਰਤੀ ਮਹੀਨਾ ਘੱਟ ਤੋਂ ਘੱਟ 80 ਵੇਤਨਕ ਘੰਟੇ ਕੰਮ ਕਰਨ ਦੇ ਬਾਅਦ, ਤੁਸੀਂ SEIU 775 Benefits Group ਨਾਲ ਨਿੱਜੀ ਹੈਲਥ ਕਵਰੇਜ ਲਈ ਯੋਗ ਹੁੰਦੇ ਹੋ। ਆਪਣੀ ਕਵਰੇਜ ਲਈ ਯੋਗ ਬਣੇ ਰਹਿਣ ਲਈ, ਤੁਹਾਨੂੰ ਪ੍ਰਤੀ ਮਹੀਨਾ 80 ਘੰਟੇ ਕੰਮ ਕਰਨਾ ਜਾਰੀ ਰੱਖਣਾ ਲਾਜ਼ਮੀ ਹੈ।
ਤੁਹਾਡੇ ਵੱਲੋਂ ਲਗਾਤਾਰ ਘੱਟੋ-ਘੱਟ ਦੋ ਮਹੀਨਿਆਂ ਲਈ ਪ੍ਰਤੀ ਮਹੀਨਾ ਘੱਟ ਤੋਂ ਘੱਟ 120 ਵੇਤਨਕ ਘੰਟੇ ਕੰਮ ਕਰਨ ਦੇ ਬਾਅਦ, ਤੁਸੀਂ Coverage for Kids (ਬੱਚਿਆਂ ਲਈ ਕਵਰੇਜ) ਵਾਸਤੇ ਯੋਗ ਹੁੰਦੇ ਹੋ। ਆਪਣੀ ਕਵਰੇਜ ਲਈ ਯੋਗ ਬਣੇ ਰਹਿਣ ਲਈ, ਤੁਹਾਨੂੰ ਪ੍ਰਤੀ ਮਹੀਨਾ 120 ਘੰਟੇ ਕੰਮ ਕਰਨਾ ਜਾਰੀ ਰੱਖਣਾ ਲਾਜ਼ਮੀ ਹੈ।
EOB, ਜਾਂ ਬੈਨਿਫ਼ਿਟਾਂ ਦੀ ਵਿਆਖਿਆ, ਤੁਹਾਡੀ ਸਿਹਤ ਬੀਮਾ ਕੰਪਨੀ ਦੁਆਰਾ ਸਰਸਰੀ ਜਿਹੀ ਜਾਣਕਾਰੀ ਹੁੰਦੀ ਹੈ ਜਿਸ ਵਿੱਚ ਦੱਸਿਆ ਹੁੰਦਾ ਹੈ ਕਿ ਕਿਹੜੀਆਂ ਮੈਡੀਕਲ ਸੇਵਾਵਾਂ ਕਵਰ ਕੀਤੀਆਂ ਗਈਆਂ ਸਨ, ਯੋਜਨਾ ਨੇ ਕਿੰਨਾ ਭੁਗਤਾਨ ਕੀਤਾ ਸੀ, ਅਤੇ ਤੁਸੀਂ ਕਿੰਨਾ ਦੇਣਾ ਹੈ। ਇਹ ਕੋਈ ਬਿੱਲ ਨਹੀਂ ਹੁੰਦਾ—ਬੱਸ ਤੁਹਾਡੀ ਦੇਖਭਾਲ ਅਤੇ ਖਰਚਿਆਂ ਦੀ ਸੰਖੇਪ ਜਾਣਕਾਰੀ ਹੁੰਦੀ ਹੈ।
Health Maintenance Organization (HMO) ਪਲਾਨ
ਇੱਕ HMO ਪਲਾਨ ਵਿੱਚ ਆਮ ਤੌਰ 'ਤੇ ਡਾਕਟਰਾਂ ਅਤੇ ਹੋਰ ਸਿਹਤ ਸੰਭਾਲ ਪ੍ਰੋਵਾਈਡਰਾਂ, ਅਤੇ ਹਸਪਤਾਲਾਂ ਦਾ ਇੱਕ ਬੰਦ ਨੈੱਟਵਰਕ ਹੁੰਦਾ ਹੈ। ਰਵਾਇਤੀ HMO ਪਲਾਨ ਦੇ ਨਾਲ, ਮੈਂਬਰ ਨੂੰ HMO ਦੇ ਪ੍ਰੋਵਾਈਡਰਾਂ ਤੋਂ ਇੱਕ ਨਿਸ਼ਚਿਤ ਸਹਿ-ਭੁਗਤਾਨ 'ਤੇ ਸੇਵਾਵਾਂ ਮਿਲਦੀਆਂ ਹਨ। ਮੈਂਬਰ ਨੂੰ ਕਲੇਮ ਫ਼ਾਰਮ ਜਮ੍ਹਾਂ ਕਰਾਉਣ ਬਾਰੇ ਚਿੰਤਾ ਨਹੀਂ ਕਰਨੀ ਪੈਂਦੀ ਬਸ਼ਰਤੇ ਉਹ ਨੈੱਟਵਰਕ ਤੋਂ ਬਾਹਰੋਂ ਮੈਡੀਕਲ ਸੇਵਾਵਾਂ ਪ੍ਰਾਪਤ ਨਹੀਂ ਕਰਦਾ ਹੈ।
ਇਨ-ਨੈੱਟਵਰਕ ਸੇਵਾਵਾਂ ਉਹ ਸੇਵਾਵਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਤੁਹਾਡਾ ਸਿਹਤ ਪਲਾਨ ਕਵਰ ਕਰਦਾ ਹੈ, ਅਤੇ ਤੁਸੀਂ ਘੱਟ ਜਾਂ ਬਿਨਾਂ ਸਹਿ-ਭੁਗਤਾਨ/ਸਹਿ-ਬੀਮਾ ਦੇ ਪ੍ਰਾਪਤ ਕਰ ਸਕਦੇ ਹੋ। ਆਊਟ-ਆਫ਼-ਨੈੱਟਵਰਕ ਸੇਵਾਵਾਂ ਉਹ ਹੁੰਦੀਆਂ ਹਨ ਜਿਨ੍ਹਾਂ ਨੂੰ ਤੁਹਾਡੇ ਪਲਾਨ ਦੁਆਰਾ ਕਵਰ ਕੀਤਾ ਜਾ ਵੀ ਸਕਦਾ ਹੈ ਅਤੇ ਨਹੀਂ ਵੀ ਕੀਤਾ ਜਾ ਸਕਦਾ, ਪਰ ਇਨ੍ਹਾਂ ਵਿੱਚ ਇਨ-ਨੈੱਟਵਰਕ ਸੇਵਾਵਾਂ ਨਾਲੋਂ ਵਧੇਰੇ ਸਹਿ-ਭੁਗਤਾਨ ਜਾਂ ਸਹਿ-ਬੀਮਾ ਹੋ ਸਕਦਾ ਹੈ।
"ਲਾਈਫ਼ਟਾਈਮ ਬੈਨਿਫ਼ਿਟ" ਜਾਂ "ਲਾਈਫ਼ਟਾਈਮ ਵੱਧੋ-ਵੱਧ ਬੈਨਿਫ਼ਿਟ" ਡਾਲਰਾਂ ਵਿੱਚ ਉਹ ਕੁੱਲ ਰਕਮ ਹੁੰਦੀ ਹੈ ਜਿਸਦਾ ਭੁਗਤਾਨ ਇੱਕ ਬੀਮਾ ਕੰਪਨੀ ਪਾਲਿਸੀਧਾਰਕ ਦੇ ਪੂਰੇ ਜੀਵਨ ਦੌਰਾਨ ਕਵਰ ਕੀਤੇ ਖਰਚਿਆਂ ਲਈ ਕਰੇਗੀ। ਜਦੋਂ ਇਹ ਸੀਮਾ ਪੂਰੀ ਹੋ ਜਾਂਦੀ ਹੈ, ਤਾਂ ਇੰਸ਼ੋਰੈਂਸ ਕੰਪਨੀ ਹੋਰ ਕਵਰ ਕੀਤੇ ਜਾਂਦੇ ਖਰਚਿਆਂ ਲਈ ਭੁਗਤਾਨ ਕਰਨ ਲਈ ਜ਼ਿੰਮੇਵਾਰ ਨਹੀਂ ਰਹਿੰਦੀ ਹੈ, ਅਤੇ ਬਾਕੀ ਰਹਿੰਦੇ ਕਿਸੇ ਵੀ ਖਰਚੇ ਲਈ ਪਾਲਿਸੀਧਾਰਕ ਜ਼ਿੰਮੇਵਾਰ ਹੁੰਦਾ ਹੈ।
ਤੁਹਾਡੀ ਮੈਂਬਰ ID ਤੁਹਾਡੇ ਨਾਲ ਜੁੜੀ ਇੱਕ ਵਿਲੱਖਣ ਸੰਖਿਆ ਹੈ ਜੋ ਹੈਲਥ ਕੇਅਰ ਪ੍ਰਦਾਤਾਵਾਂ ਅਤੇ ਉਨ੍ਹਾਂ ਦੇ ਸਟਾਫ ਨੂੰ ਤੁਹਾਡੀ ਕਵਰੇਜ ਦੀ ਪੁਸ਼ਟੀ ਕਰਨ ਅਤੇ ਸੇਵਾਵਾਂ ਲਈ ਭੁਗਤਾਨ ਦਾ ਪ੍ਰਬੰਧ ਕਰਨ ਦੇ ਯੋਗ ਬਣਾਉਂਦੀ ਹੈ। ਇਹ ਉਹ ਨੰਬਰ ਵੀ ਹੈ ਜੋ ਸਿਹਤ ਬੀਮਾ ਕੰਪਨੀਆਂ ਖਾਸ ਮੈਂਬਰਾਂ ਨੂੰ ਲੱਭਣ ਲਈ ਵਰਤਦੀਆਂ ਹਨ। ਆਪਣੇ ਮੈਂਬਰ ID ਨੰਬਰ ਨੂੰ ਆਪਣੇ ਮੈਂਬਰ ID ਕਾਰਡ 'ਤੇ ਲੱਭਿਆ ਜਾ ਸਕਦਾ ਹੈ।
ਤੁਹਾਡਾ ਨੈੱਟਵਰਕ ਉਨ੍ਹਾਂ ਸੁਵਿਧਾਵਾਂ, ਪ੍ਰਦਾਤਾਵਾਂ (ਡਾਕਟਰਾਂ, ਨਰਸਾਂ) ਅਤੇ ਸਪਲਾਈ ਕਰਨ ਵਾਲਿਆਂ ਤੋਂ ਮਿਲਕੇ ਬਣਿਆ ਹੈ ਜਿਨ੍ਹਾਂ ਨਾਲ ਤੁਹਾਡੇ ਹੈਲਥ ਪਲਾਨ ਦੀਆਂ ਹੈਲਥ ਕੇਅਰ ਸੇਵਾਵਾਂ ਪ੍ਰਦਾਨ ਕਰਾਉਣ ਲਈ ਇਕਰਾਰਨਾਮੇ ਹਨ।
ਆਊਟ-ਆਫ-ਪਾਕੇਟ ਸੀਮਾ ਉਹ ਕੁੱਲ ਰਕਮ ਹੈ ਜਿਸਦਾ ਭੁਗਤਾਨ ਕਰਨਾ ਤੁਹਾਡੇ ਲਈ ਲਾਜ਼ਮੀ ਹੈ ਇਸਤੋਂ ਪਹਿਲਾਂ ਕਿ ਤੁਹਾਡਾ ਪਲਾਨ ਬਾਕੀ ਬਚਦੇ ਸਾਲ ਲਈ ਕਵਰ ਕੀਤੀਆਂ ਗਈਆਂ ਸਿਹਤ ਲਾਗਤਾਂ ਦਾ 100% ਭੁਗਤਾਨ ਕਰਨਾ ਸ਼ੁਰੂ ਕਰੇ। ਆਮ ਤੌਰ ‘ਤੇ, ਸਹਿ-ਭੁਗਤਾਨ, ਤੁਹਾਡੇ ਕਟੌਤੀਯੋਗ, ਸਹਿ-ਬੀਮਾ ਅਤੇ ਕਵਰ ਕੀਤੇ ਗਏ ਇਨ-ਨੈੱਟਵਰਕ ਭੁਗਤਾਨ ਇਸ ਸੀਮਾ ਵਿੱਚ ਗਿਣੇ ਜਾਂਦੇ ਹਨ।
ਇੱਕ ਪ੍ਰਾਇਮਰੀ ਕੇਅਰ ਪ੍ਰਦਾਤਾ ਕੋਈ ਡਾਕਟਰ ਜਾਂ ਹੋਰ ਹੈਲਥਕੇਅਰ ਪ੍ਰਦਾਤਾ ਹੁੰਦਾ ਹੈ, ਜਿਵੇਂ ਕਿ ਕੋਈ ਨਰਸ ਜਾਂ ਕਿਸੇ ਡਾਕਟਰ ਦਾ ਸਹਾਇਕ, ਜਿਸਨੂੰ ਤੁਸੀਂ ਨਿਰੰਤਰ ਦੇਖਭਾਲ ਲਈ ਮਿਲ ਸਕਦੇ ਹੋ। ਤੁਸੀਂ ਆਪਣੇ ਹੈਲਥ ਪਲਾਨ ਦੀ ਵੈੱਬਸਾਈਟ ਰਾਹੀਂ ਆਪਣੇ ਪ੍ਰਾਇਮਰੀ ਕੇਅਰ ਪ੍ਰਦਾਤਾ ਦੀ ਚੋਣ ਕਰ ਸਕਦੇ ਹੋ। ਕੁਝ ਪਲਾਨ ਤੁਹਾਡੇ ਲਈ ਇੱਕ ਪ੍ਰਾਇਮਰੀ ਕੇਅਰ ਪ੍ਰਦਾਤਾ ਨਿਯੁਕਤ ਕਰ ਸਕਦੇ ਹਨ, ਪਰ ਤੁਸੀਂ ਕਿਸੇ ਵੀ ਸਮੇਂ ਇਸ ਨੂੰ ਬਦਲ ਸਕਦੇ ਹੋ।
ਯੋਗ ਜੀਵਨ ਘਟਨਾ (Qualifying Life Event, QLE) ਜੀਵਨ ਦੀ ਇੱਕ ਵੱਡੀ ਤਬਦੀਲੀ ਹੁੰਦੀ ਹੈ—ਜਿਵੇਂ ਬੱਚਾ ਪੈਦਾ ਹੋਣਾ, ਵਿਆਹ ਹੋਣਾ ਜਾਂ ਕੋਈ ਹੋਰ ਕਵਰੇਜ ਗੁਆ ਬੈਠਣਾ—ਜੋ ਤੁਹਾਨੂੰ ਆਮ open enrollment (ਖੁੱਲ੍ਹੇ ਨਾਮਾਂਕਣ) ਸਮੇਂ ਤੋਂ ਬਾਹਰ ਆਪਣੇ ਸਿਹਤ ਬੀਮੇ ਲਈ ਨਾਮਾਂਕਣ ਕਰਨ ਜਾਂ ਉਸਨੂੰ ਬਦਲਣ ਦਾ ਮੌਕਾ ਦਿੰਦੀ ਹੈ।
ਇਨਪੇਸ਼ੈਂਟ ਸੇਵਾ ਉਹ ਹੁੰਦੀ ਹੈ ਜਿਸਦੇ ਅਨੁਸਾਰ ਇਹ ਜ਼ਰੂਰੀ ਹੈ ਕਿ ਤੁਸੀਂ ਕਿਸੇ ਹਸਪਤਾਲ ਜਾਂ ਮੈਡੀਕਲ ਸੁਵਿਧਾ ਸਥਲ (ਫ਼ੈਸਿਲਿਟੀ) ਵਿਖੇ ਰਾਤ ਭਰ ਠਹਿਰੋ। ਕੁਝ ਕੁ ਉਦਾਹਰਨਾਂ ਹੋ ਸਕਦੀਆਂ ਹਨ ਕਿਸੇ ਬੱਚੇ ਨੂੰ ਜਨਮ ਦੇਣਾ ਜਾਂ ਕੁਝ ਸਰਜਰੀਆਂ।
ਆਊਟਪੇਸ਼ੈਂਟ ਸੇਵਾ ਕੋਈ ਵੀ ਅਜਿਹੀ ਸੇਵਾ ਹੁੰਦੀ ਹੈ ਜਿਸ ਲਈ ਤੁਹਾਨੂੰ ਕਿਸੇ ਹਸਪਤਾਲ ਜਾਂ ਮੈਡੀਕਲ ਸੁਵਿਧਾ ਸਥਲ (ਫ਼ੈਸਿਲਿਟੀ) ਵਿਖੇ ਰਹਿਣਾ ਜ਼ਰੂਰੀ ਨਹੀਂ ਹੈ।
ਜੇ ਤੁਸੀਂ ਆਪਣੇ ਲਈ ਜਾਂ ਤੁਹਾਡੇ 'ਤੇ ਨਿਰਭਰ ਵਿਅਕਤੀ(ਆਂ) ਲਈ ਕਵਰੇਜ ਸਮਾਪਤ ਕਰਨੀ ਚਾਹੁੰਦੇ ਹੋ (ਜੇ ਉਹ ਨਾਮਾਂਕਿਤ ਹਨ), ਤਾਂ ਤੁਸੀਂ ਆਪਣੇ: ਹੈਲਥ ਬੈਨਿਫ਼ਿਟਸ ਖਾਤੇ ਵਿੱਚ ਇੱਕ ਔਨਲਾਈਨ ਫ਼ਾਰਮ ਭਰ ਸਕਦੇ ਹੋ ਜਾਂ ਕਾਗਜ਼ੀ ਫ਼ਾਰਮ ਲੈਣ ਲਈ 1-877-606-6705 'ਤੇ ਕਾਲ ਕਰ ਸਕਦੇ ਹੋ। ਜੇ ਤੁਸੀਂ ਕਵਰੇਜ ਤੋਂ ਛੋਟ ਦੀ ਚੋਣ ਕਰਦੇ ਹੋ, ਤਾਂ ਹੋ ਸਕਦਾ ਹੈ ਤੁਸੀਂ ਅਗਲੀ Open Enrollment (ਖੁੱਲ੍ਹਾ ਨਾਮਾਂਕਣ) ਮਿਆਦ (ਹਰ ਸਾਲ 1 – 20 ਜੁਲਾਈ) ਤੱਕ ਦੁਬਾਰਾ ਨਾਮਾਂਕਣ ਕਰਨ ਦੇ ਯੋਗ ਨਾ ਹੋਵੋ, ਜਾਂ ਫਿਰ ਤੁਹਾਡੇ ਕੋਲ ਇੱਕ ਯੋਗ ਜੀਵਨ ਘਟਨਾ ਹੋਣੀ ਚਾਹੀਦੀ ਹੈ।
ਸਪੋਰਟ ਪੇਜ 'ਤੇ ਜਾ ਕੇ ਜਾਂ 1-877-606-6705 'ਤੇ ਕਾਲ ਕਰਕੇ ਕਵਰੇਜ, ਯੋਗਤਾ, ਅਪਲਾਈ ਕਰਨ ਅਤੇ ਹੋਰ ਬਹੁਤ ਕੁਝ ਵਿੱਚ ਮਦਦ ਪ੍ਰਾਪਤ ਕਰੋ।
ਆਪਣੇ ਹੈਲਥ ਬੈਨਿਫ਼ਿਟਾਂ ਦਾ ਪ੍ਰਬੰਧ ਅਸਾਨੀ ਨਾਲ ਆਨਲਾਈਨ ਕਰੋ। ਬੈਨਿਫ਼ਿਟਾਂ ਲਈ ਆਪਣੀ ਯੋਗਤਾ ਚੈੱਕ ਕਰਨ, ਹੈਲਥਕੇਅਰ ਕਵਰੇਜ ਲਈ ਅਪਲਾਈ ਕਰਨ ਅਤੇ ਹੋਰ ਬਹੁਤ ਕੁਝ ਕਰਨ ਲਈ ਇੱਕ ਖਾਤਾ ਬਣਾਓ।
ਸਿਰਫ਼ $25 ਪ੍ਰਤੀ ਮਹੀਨੇ ਤੋਂ ਸ਼ੁਰੂ ਹੋਣ ਵਾਲੀ ਵਧੀਆ ਕੁਆਲਿਟੀ ਦੀ ਹੈਲਥਕੇਅਰ ਕਵਰੇਜ ਨਾਲ ਤੰਦਰੁਸਤ ਰਹੋ, ਜਿਸ ਵਿੱਚ ਡਾਕਟਰੀ ਇਲਾਜ, ਦੰਦਾਂ ਅਤੇ ਅੱਖਾਂ ਦੀ ਦੇਖਭਾਲ, ਵੈਲਨੈੱਸ ਕੋਚਿੰਗ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ।
ਕੇਅਰਗਿਵਰ ਲਰਨਿੰਗ ਸੈਂਟਰ (Caregiver Learning Center)
ਟ੍ਰੇਨਿੰਗ ਵਿੱਚ ਦਾਖਲਾ ਲੈਣ ਅਤੇ ਕੋਰਸਾਂ ਨੂੰ ਆਨਲਾਈਨ ਕਰਨ ਲਈ ਕੇਅਰਗਿਵਰ ਲਰਨਿੰਗ ਸੈਂਟਰ (Caregiver Learning Center) ਵਿੱਚ ਲੌਗ ਇਨ ਕਰੋ। ਇਹ ਸਿੱਖੋ ਕਿ ਸ਼ੁਰੂਆਤ ਕਰਨ ਲਈ ਲੌਗਿਨ ਕਿਵੇਂ ਬਣਾਉਣਾ ਹੈ।
ਸਾਡੇ ਮੈਂਬਰ ਰਿਸੋਰਸ ਸੈਂਟਰ (Member Resource Center) ਵਿੱਚ ਆਮ ਸਵਾਲਾਂ ਦੇ ਜਵਾਬ ਲੱਭੋ ਅਤੇ ਸਿੱਖਣ ਅਤੇ ਭਾਸ਼ਾ ਸਬੰਧੀ ਸਹਿਯੋਗ ਬਾਰੇ ਆਪਣੇ ਵਿਕਲਪਾਂ ਦਾ ਪਤਾ ਲਗਾਓ।
ਆਪਣੀ ਯੋਗਤਾ ਦੇਖਣ ਜਾਂ ਆਪਣੇ ਹੈਲਥ ਬੈਨਿਫ਼ਿਟਾਂ ਦਾ ਪ੍ਰਬੰਧ ਕਰਨ ਜਾਂ ਖਾਤਾ ਬਣਾਉਣ ਦਾ ਤਰੀਕਾ ਸਿੱਖਣ ਲਈ ਲੌਗ ਇਨ ਕਰੋ।
ਹੈਲਥ ਬੈਨਿਫ਼ਿਟਾਂ ਵਿੱਚ ਸਹਿਯੋਗ ਪ੍ਰਾਪਤ ਕਰੋ
ਆਮ ਸਵਾਲਾਂ ਦੇ ਜਵਾਬ ਲੱਭੋ ਅਤੇ ਆਪਣੇ ਹੈਲਥ ਬੈਨਿਫ਼ਿਟਾਂ ਵਿੱਚ ਸਹਿਯੋਗ ਦੇ ਵਿਕਲਪਾਂ ਬਾਰੇ ਜਾਣੋ।
ਆਪਣਾ ਬਕਾਇਆ ਦੇਖਣ ਅਤੇ ਆਪਣੇ ਰਿਟਾਇਰਮੈਂਟ ਬੈਨਿਫ਼ਿਟ ਦਾ ਪ੍ਰਬੰਧ ਕਰਨ ਲਈ ਲੌਗ ਇਨ ਕਰੋ। ਇੱਕ ਖਾਤਾ ਬਣਾਓ।
ਰਿਟਾਇਰਮੈਂਟ ਪਲਾਨ ਵਿੱਚ ਸਹਿਯੋਗ ਪ੍ਰਾਪਤ ਕਰੋ
ਆਮ ਸਵਾਲਾਂ ਦੇ ਜਵਾਬ ਲੱਭੋ ਅਤੇ ਆਪਣੇ ਰਿਟਾਇਰਮੈਂਟ ਬੈਨਿਫ਼ਿਟਾਂ ਵਿੱਚ ਸਹਿਯੋਗ ਦੇ ਵਿਕਲਪਾਂ ਬਾਰੇ ਜਾਣੋ।
Basic Training (ਮੁੱਢਲੀ ਟ੍ਰੇਨਿੰਗ) ਵਿੱਚ ਅਤੇ ਸਰਟੀਫ਼ਾਈਡ ਹੋਮ ਕੇਅਰ ਏਡ (Home Care Aide) ਬਣਨ ਦੀ ਤਿਆਰੀ ਵਿੱਚ ਮਾਰਗਦਰਸ਼ਨ ਅਤੇ ਸਹਿਯੋਗ ਪ੍ਰਾਪਤ ਕਰੋ।
ਇੱਕ ਦੇਖਭਾਲਕਰਤਾ ਵਜੋਂ ਸ਼ੁਰੂਆਤ ਕਰਨਾ
ਟ੍ਰੇਨਿੰਗ ਵਿੱਚ ਸਫ਼ਲ ਹੋਣ ਲਈ ਸੁਝਾਅ, ਅਤੇ ਤੁਹਾਨੂੰ ਕੰਮ ਕਰਨਾ ਸ਼ੁਰੂ ਕਰਨ ਲਈ ਕਿਹੜੀ ਸਿਖਲਾਈ ਦੀ ਲੋੜ ਹੈ ਇਸ ਬਾਰੇ ਮਾਰਗਦਰਸ਼ਨ ਪ੍ਰਾਪਤ ਕਰੋ ਅਤੇ ਇਹ ਸਿੱਖੋ ਕਿ ਤੁਸੀਂ ਦੇਖਭਾਲਕਰਤਾ ਵਜੋਂ ਆਪਣੇ ਬੈਨਿਫ਼ਿਟਾਂ ਤੱਕ ਕਦੋਂ ਪਹੁੰਚ ਪ੍ਰਾਪਤ ਕਰ ਸਕਦੇ ਹੋ।
Lorem ipsum dolor sit amet, consectetur adipiscing elit, sed do eiusmod tempor incididunt ut labore et dolore magna aliqua. Ut enim ad minim veniam, quis nostrud exercitation ullamco laboris nisi ut aliquip ex ea commodo consequat. Duis aute irure dolor in reprehenderit in voluptate velit esse cillum dolore eu fugiat nulla pariatur. Excepteur sint occaecat cupidatat non proident, sunt in culpa qui officia deserunt mollit anim id est laborum.
If you have questions about enrolling or completing your training, contact the MRC before they are closed. The MRC will reopen on January 2.
Note: Contact your employer for questions about your training requirement, pay or deadline.
Get help online:
The Caregiver Learning Center cannot be accessed at caregiverlearning.org. Please use seiu775bg.docebosaas.com to access your training.
ਤੁਹਾਡੇ ਸਿੱਖਣ ਦੇ ਲਾਭਾਂ ਦਾ ਵੱਧ ਤੋਂ ਵੱਧ ਲਾਭ ਲਓ। ਇਸ ਸਾਲ ਦੇ Continuing Education (ਨਿਰੰਤਰ ਸਿੱਖਿਆ) ਦੇ new online courses (ਨਵੇਂ ਔਨਲਾਈਨ ਕੋਰਸਾਂ) ਬਾਰੇ ਪੜ੍ਹੋ ਜਾਂ ਆਪਣੇ learning support (ਸਿਖਲਾਈ ਸਹਾਇਤਾ) ਵਿਕਲਪਾਂ ਦੀ ਪੜਚੋਲ ਕਰੋ।
If you complete training during the System Maintenance, it will be sent to your employer after June 10.
Please contact your employer if you have questions about your training requirement, deadline or payment.