- Job-Matching
Carina ਨਾਲ ਕੇਅਰਗਿਵਿੰਗ ਨੌਕਰੀਆਂ ਹੋਈਆਂ ਅਸਾਨ
ਜੇ ਤੁਸੀਂ ਦੇਖਭਾਲਕਰਤਾ ਵਜੋਂ ਇੱਕ ਸੰਤੁਸ਼ਟੀ ਭਰੇ ਲਾਹੇਵੰਦ ਕਰੀਅਰ ਦੀ ਤਲਾਸ਼ ਵਿੱਚ ਹੋ, ਤਾਂ ਆਪਣੇ ਹੁਨਰਾਂ, ਅਨੁਭਵ ਅਤੇ ਤਰਜੀਹਾਂ ਅਨੁਸਾਰ ਢੁਕਵੀਂ ਨੌਕਰੀ ਲੱਭਣਾ ਬਹੁਤ ਜ਼ਰੂਰੀ ਹੈ।
Carina ਵਿਅਕਤੀਗਤ ਪ੍ਰਦਾਤਾਵਾਂ (IPs) ਵਾਸਤੇ ਸੁਰੱਖਿਅਤ ਅਤੇ ਵਰਤਣ ਵਿੱਚ ਅਸਾਨ ਸੇਵਾ ਹੈ ਜੋ ਦੇਖਭਾਲ ਦਾ ਮਿਲਾਨ ਕਰਦੀ ਹੈ, ਅਤੇ ਕੇਅਰਗਿਵਰ ਨੂੰ ਕਰੀਬੀ ਪਰਿਵਾਰਾਂ ਅਤੇ ਦੇਖਭਾਲ ਚਾਹੁਣ ਵਾਲੇ ਵਿਅਕਤੀਆਂ ਨਾਲ ਜੋੜਨ ਲਈ ਬਣਾਈ ਗਈ ਹੈ।
ਜੌਬ-ਮੈਚਿੰਗ ਦੀ ਵਰਤੋਂ ਕਿਉਂ ਕਰੀਏ?
ਵਧੀਆ ਕੁਆਲਿਟੀ ਦੇ ਘਰੇਲੂ ਦੇਖਭਾਲਕਰਤਾਵਾਂ ਦੀ ਵਧਦੀ ਮੰਗ ਦੇ ਨਾਲ, ਬਹੁਤ ਸਾਰੇ ਪਰਿਵਾਰ ਅਤੇ ਵਿਅਕਤੀ ਸਰਗਰਮੀ ਨਾਲ ਟ੍ਰੇਨਿੰਗ ਪ੍ਰਾਪਤ ਪੇਸ਼ੇਵਰਾਂ ਦੀ ਭਾਲ ਵਿੱਚ ਹਨ। ਹਾਲਾਂਕਿ, ਜਦੋਂ ਨੌਕਰੀ ਦੀਆਂ ਸੂਚੀਆਂ ਤੁਹਾਡੀਆਂ ਯੋਗਤਾਵਾਂ, ਲੋੜਾਂ ਜਾਂ ਲੋਕੇਸ਼ਨ ਦੇ ਅਨੁਸਾਰ ਮੇਲ ਨਾ ਖਾਂਦੀਆਂ ਹੋਣ, ਤਾਂ ਇੱਕ ਕੇਅਰਗਿਵਰ ਵਜੋਂ ਨੌਕਰੀ ਲੱਭਣ ਦੀ ਪ੍ਰਕਿਰਿਆ ਬਹੁਤ ਹਾਵੀ ਕਰਨ ਵਾਲੀ ਹੋ ਸਕਦੀ ਹੈ। ਜੌਬ-ਮੈਚਿੰਗ ਵਾਕਈ ਢੁਕਵੀਂ ਨੌਕਰੀ ਦੇ ਮੌਕੇ ਲੱਭਣ ਵਿੱਚ ਤੁਹਾਡੀ ਮਦਦ ਕਰਕੇ ਅਟਕਲਬਾਜ਼ੀ ਨੂੰ ਖਤਮ ਕਰਦੀ ਹੈ।

"Carina ਵਰਤਣ ਵਿੱਚ ਅਸਾਨ ਹੈ। ਇਹ ਵਾਕਈ ਬੜੀ ਸੁਵਿਧਾਜਨਕ ਹੈ ਕਿਉਂਕਿ ਇਹ ਗਾਹਕਾਂ ਦੇ ਸਕੈਜੂਲ (ਸਮਾਂ-ਸਾਰਣੀ) ਅਤੇ ਉਨ੍ਹਾਂ ਦੀਆਂ ਲੋੜਾਂ ਨੂੰ ਦਿਖਾਉਂਦੀ ਹੈ। "
Lesly R., ਕੇਅਰਗਿਵਰ, Mount Vernon
ਜੌਬ-ਮੈਚਿੰਗ ਕਿਵੇਂ ਕੰਮ ਕਰਦੀ ਹੈ?
Carina ਕੇਅਰਗਿਵਰ ਅਤੇ ਦੇਖਭਾਲ ਚਾਹੁਣ ਵਾਲਿਆਂ, ਦੋਵਾਂ ਲਈ ਨਿਯੁਕਤੀ ਪ੍ਰਕਿਰਿਆ ਨੂੰ ਸੁਖਾਲਾ ਬਣਾਉਂਦੀ ਹੈ। ਇਹ ਇਸ ਤਰ੍ਹਾਂ ਕੰਮ ਕਰਦੀ ਹੈ:
- ਪ੍ਰੋਫ਼ਾਈਲ ਬਣਾਓ: ਆਪਣੇ ਹੁਨਰ, ਤਜਰਬਾ ਅਤੇ ਨੌਕਰੀ ਦੀਆਂ ਤਰਜੀਹਾਂ ਸਾਂਝੀਆਂ ਕਰੋ।
- ਮੇਲ ਖਾਂਦੇ ਨਤੀਜੇ ਪ੍ਰਾਪਤ ਕਰੋ: ਇਹ ਸਿਸਟਮ ਨੌਕਰੀ ਦੇ ਅਜਿਹੇ ਮੌਕਿਆਂ ਦੀ ਪਛਾਣ ਕਰਦਾ ਹੈ ਜੋ ਤੁਹਾਡੇ ਵਿਸ਼ੇਸ਼ ਵੇਰਵਿਆਂ ਨਾਲ ਮੇਲ ਖਾਂਦੇ ਹੋਣ।
- ਕਨੈਕਟ ਕਰੋ: ਮੇਲ ਖਾਂਦੇ ਨਤੀਜੇ ਮਿਲਣ ਤੋਂ ਬਾਅਦ, ਤੁਸੀਂ ਸੰਭਾਵੀ ਪਰਿਵਾਰਾਂ ਅਤੇ ਦੇਖਭਾਲ ਚਾਹੁਣ ਵਾਲੇ ਵਿਅਕਤੀਆਂ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ।
ਜੌਬ-ਮੈਚਿੰਗ ਵਰਤਣ ਦੇ ਫਾਇਦੇ
- ਵਧੇਰੇ ਤੇਜ਼ ਭਰਤੀ ਪ੍ਰਕਿਰਿਆ: ਉਨ੍ਹਾਂ ਅਸਾਮੀਆਂ ਵੱਲ ਦੇਖਣ ਦੀ ਕੋਈ ਲੋੜ ਨਹੀਂ ਜੋ ਤੁਹਾਡੇ ਨਾਲ ਸਬੰਧਤ ਨਹੀਂ ਹਨ।
- ਨੌਕਰੀ ਦੇ ਢੁਕਵੇਂ ਮੌਕੇ: ਅਜਿਹੀਆਂ ਨੌਕਰੀਆਂ ਨਾਲ ਮੇਲ ਖਾਂਦੇ ਨਤੀਜੇ ਪ੍ਰਾਪਤ ਕਰੋ ਜੋ ਤੁਹਾਡੇ ਹੁਨਰਾਂ, ਲੋੜਾਂ ਅਤੇ ਲੋਕੇਸ਼ਨ ਦੇ ਅਨੁਸਾਰ ਢੁਕਵੀਆਂ ਹੋਣ।
- ਹੈਲਥਕੇਅਰ ਕਵਰੇਜ ਲਈ ਯੋਗ ਬਣੋ: ਜਦੋਂ ਤੁਸੀਂ ਇੱਕ ਮਹੀਨੇ ਵਿੱਚ 80 ਤੋਂ ਵੱਧ ਘੰਟਿਆਂ ਲਈ ਕੰਮ ਕਰਦੇ ਹੋ, ਤਾਂ ਤੁਸੀਂ SEIU 775 Benefits Group ਰਾਹੀਂ ਸਿਰਫ਼ $25 ਵਿੱਚ ਵਧੀਆ ਕੁਆਲਿਟੀ ਦੀ ਕਵਰੇਜ ਲਈ ਅਪਲਾਈ ਕਰ ਸਕਦੇ ਹੋ।
ਆਪਣੇ ਕੇਅਰਗਿਵਿੰਗ ਦੇ ਕਰੀਅਰ ਵਿੱਚ ਅਗਲਾ ਕਦਮ ਚੁੱਕੋ
ਆਪਣਾ Carina ਪ੍ਰੋਫ਼ਾਈਲ ਬਣਾ ਕੇ ਕੇਅਰਗਿਵਰ ਵਜੋਂ ਇੱਕ ਸੰਤੁਸ਼ਟੀ ਭਰੇ ਕਰੀਅਰ ਵੱਲ ਪਹਿਲਾ ਕਦਮ ਚੁੱਕੋ। ਹੋਰ ਜਾਣੋ ਅਤੇ ਅੱਜ ਹੀ ਸ਼ੁਰੂਆਤ ਕਰੋ!


