- Retirement
ICanRetire ਨਾਲ ਤੁਹਾਡੀ ਰਿਟਾਇਰਮੈਂਟ ਯਾਤਰਾ ਸ਼ੁਰੂ ਕਰੋ
ICanRetire ਤੁਹਾਡੀ ਰਿਟਾਇਰਮੈਂਟ ਯਾਤਰਾ ਵਿੱਚ ਤੁਹਾਡੀ ਸਹਾਇਤਾ ਕਰਨ ਲਈ ਇੱਕ ਮੁਫ਼ਤ ਵੈੱਬਸਾਈਟ ਹੈ। ਇਹ SEIU 775 Benefits Group ਅਤੇ Capital Group ਵਿਚਕਾਰ ਇੱਕ ਭਾਈਵਾਲੀ ਹੈ।
ਵੈੱਬਸਾਈਟ ਨੂੰ ਲਾਂਚ ਕਰਨ ਤੋਂ ਪਹਿਲਾਂ, ICanRetire ਤੁਹਾਡੀ ਹੁਣ ਤੱਕ ਦੀ ਰਿਟਾਇਰਮੈਂਟ ਯਾਤਰਾ ਬਾਰੇ ਫੀਡਬੈਕ ਲੈਣ ਲਈ 2022 SEIU 775 ਲੀਡਰਸ਼ਿਪ ਕਾਨਫਰੰਸ ਵਿੱਚ ਕੇਅਰਗਿਵਰਜ਼ ਨੂੰ ਜੋਆਇਨ ਕੀਤਾ ਹੈ। ਕੇਅਰਗਿਵਰਜ਼ ਲਈ ਆਮ ਰਿਟਾਇਰਮੈਂਟ ਚੁਣੌਤੀਆਂ ਨੂੰ ਨੈਵੀਗੇਟ ਕਰਨ ਵਾਲੀਆਂ ਤੁਹਾਡੀਆਂ ਕਹਾਣੀਆਂ ਅਤੇ ਅਨੁਭਵਾਂ ਨੂੰ ਸੁਣਨ ਤੋਂ ਬਾਅਦ, ਕੇਅਰਗਿਵਰਜ਼ ਲਈ ਇੱਕ ਵਿਸ਼ੇਸ਼ ਵੈੱਬਸਾਈਟ ਬਣਾਈ ਗਈ ਸੀ ਜੋ ਤੁਹਾਡੀ ਰਿਟਾਇਰਮੈਂਟ ਯੋਜਨਾ ਨੂੰ ਆਸਾਨ ਅਤੇ ਢੁਕਵੀਂ ਬਣਾਉਂਦੀ ਹੈ।
ਹੁਣ, ਕੇਅਰਗਿਵਰਜ਼ ਕੋਲ ICanRetire ਤੋਂ ਮੁਫ਼ਤ ਸਰੋਤਾਂ ਤੱਕ ਪਹੁੰਚ ਹੈ ਜੋ ਕੇਵਲ ਤੁਹਾਡੇ ਅਤੇ ਤੁਹਾਡੇ ਰਿਟਾਇਰਮੈਂਟ ਟੀਚਿਆਂ ਲਈ ਬਣਾਏ ਗਏ ਹਨ। ਰੋਜ਼ਾਨਾ ਬੱਚਤ ਦੀਆਂ ਆਦਤਾਂ ਤੋਂ ਲੈ ਕੇ ਲੰਬੇ ਸਮੇਂ ਦੇ ਟੀਚਿਆਂ ਤੱਕ, ICanRetire ਕੋਲ ਤੁਹਾਡੇ ਵਿੱਤੀ ਜੀਵਨ ਵਿੱਚ ਸਹਾਇਤਾ ਕਰਨ ਲਈ ਵਿਦਿਅਕ ਸਾਧਨ ਅਤੇ ਸਰੋਤ ਹਨ।
ਜੋ ਹੁਣ, ਜਾਂ ਦਹਾਕਿਆਂ ਵਿੱਚ ਰਿਟਾਇਰਮੈਂਟ ਦੀ ਯੋਜਨਾ ਬਣਾਉਣ ਲਈ ਵਧੀਆ ਸਾਬਤ ਹੋਣਗੇ।
ਭਾਵੇਂ ਰਿਟਾਇਰਮੈਂਟ ਕੁਝ ਕੁ ਸਾਲ ਹੀ ਦੂਰ ਹੋਵੇ ਜਾਂ ਫੇਰ ਕੁਝ ਦਹਾਕੇ ਦੂਰ, ICanRetire ਯੋਜਨਾ ਬਣਾਉਣ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ। ਵੈੱਬਸਾਈਟ ਕੁਇਜ਼ਾਂ, ਲੇਖਾਂ ਅਤੇ ਵੀਡੀਓ ਦੀ ਪੇਸ਼ਕਸ਼ ਕਰਦੀ ਹੈ ਜੋ ਰਿਟਾਇਰਮੈਂਟ ਦੇ ਵਿਸ਼ਿਆਂ ਨੂੰ ਸਰਲ ਢੰਗ ਨਾਲ ਸਮਝਾਉਂਦੇ ਹਨ, ਇਸ ਲਈ ਹਰ ਕਿਸਮ ਦਾ ਸਿਖਿਆਰਥੀ ਇਸ award-winning education (ਪੁਰਸਕਾਰ ਜੇਤੂ ਸਿੱਖਿਆ) ਨੂੰ ਆਪਣੇ ਚੁਣੇ ਢੰਗ ਨਾਲ ਪ੍ਰਾਪਤ ਕਰ ਸਕਦਾ ਹੈ।
ICanRetire ਤੁਹਾਨੂੰ ਮਹੱਤਵਪੂਰਨ ਜਾਣਕਾਰੀ ਦਿੰਦਾ ਹੈ:
-
ਭਰੋਸੇਯੋਗ ਸਰੋਤ
IRAs ਬਾਰੇ ਜਾਣੋ, ਕਿ ਤੁਸੀਂ ਕਿਉਂ ਇੱਕ ਨੂੰ ਖੋਲ੍ਹਣ ’ਤੇ ਵਿਚਾਰ ਕਰ ਸਕਦੇ ਹੋ, ਅਤੇ ਰਾਜ-ਪ੍ਰਮਾਣਿਤ IRA ਪ੍ਰਦਾਤਾਵਾਂ ਤੱਕ ਇੱਕ-ਕਲਿੱਕ ਨਾਲ ਪਹੁੰਚ ਕਰ ਸਕਦੇ ਹੋ, ਤਾਂ ਜੋ ਤੁਸੀਂ ਤੁਹਾਡੀ Secure Retirement Plan (ਸੁਰੱਖਿਅਤ ਰਿਟਾਇਰਮੈਂਟ ਯੋਜਨਾ, SRP) ਦੁਆਰਾ ਇੱਕ ਕੇਅਰਗਿਵਰ ਵਜੋਂ ਪ੍ਰਾਪਤ ਕੀਤੇ ਰੁਜ਼ਗਾਰਪ੍ਰਦਾਤਾ ਯੋਗਦਾਨਾਂ ਤੋਂ ਇਲਾਵਾ ਆਪਣੇ ਖੁਦ ਦੇ ਪੈਸੇ ਦੀ ਬਚਤ ਕਰਨੀ ਸ਼ੁਰੂ ਕਰ ਸਕੋ।
-
ਤੁਹਾਡੀ ਰਿਟਾਇਰਮੈਂਟ ਯੋਜਨਾ ਤੱਕ ਪਹੁੰਚ
ICanRetire ਨਾਲ ਨਾਲ ਜੁੜਿਆ ਹੋਇਆ ਹੈ Retirement: My Plan (ਰਿਟਾਇਰਮੈਂਟ ਮੇਰੀ ਯੋਜਨਾ), ਤਾਂ ਜੋ ਤੁਸੀਂ ਤੁਹਾਡੇ SRP ਖਾਤੇ ਦੇ ਬਕਾਏ ਨੂੰ ਆਸਾਨੀ ਨਾਲ ਚੈੱਕ ਕਰ ਸਕੋ ਕਿਉਂਕਿ ਤੁਸੀਂ ਤੁਹਾਡੇ ਭਵਿੱਖ ਲਈ ਯੋਜਨਾ ਬਣਾ ਸਕਦੇ ਹੋ।
-
ਰੁਝੇਵੇਂ ਸਿੱਖਣ ਦੇ ਟੂਲ
ICanRetire 3-ਪਾਵਿਆਂ ਵਾਲੇ ਰਿਟਾਇਰਮੈਂਟ ਬੱਚਤ ਟੂਲ ਦੀ ਵਿਆਖਿਆ ਕਰਦਾ ਹੈ, ਅਤੇ ਜਦੋਂ ਤੁਸੀਂ ਰਿਟਾਇਰ ਹੁੰਦੇ ਹੋ ਤਾਂ ਆਮਦਨੀ ਦੇ ਇੱਕ ਤੋਂ ਵੱਧ ਸਰੋਤ ਕਿਉਂ ਮਹੱਤਵਪੂਰਨ ਹੁੰਦੇ ਹਨ। ਹੋਰ ਜਾਣਨ ਲਈ ਪੰਨੇ ਦੇ ਹੇਠਾਂ ਵੀਡੀਓ ਦੇਖੋ!
ਅੰਗਰੇਜ਼ੀ ਅਤੇ ਸਪੈਨਿਸ਼ ਦੋਨਾਂ ਵਿੱਚ ਉਪਲਬਧ, ICanRetire ਤੁਹਾਨੂੰ ਤੁਹਾਡੇ ਰਿਟਾਇਰਮੈਂਟ ਟੀਚਿਆਂ ਦੇ ਆਧਾਰ 'ਤੇ ਵਿਅਕਤੀਗਤ ਸਲਾਹ ਪ੍ਰਦਾਨ ਕਰਦਾ ਹੈ।
Retirement Animal Personality Quiz (ਰਿਟਾਇਰਮੈਂਟ ਐਨੀਮਲ ਪਰਸਨੈਲਿਟੀ ਕੁਇਜ਼) ਵਿੱਚ ਭਾਗ ਲਓ
ICanRetire ਨਾਲ ਸ਼ੁਰੂਆਤ ਕਰਨ ਲਈ ਸਭ ਤੋਂ ਵਧੀਆ ਜਗ੍ਹਾ ਵਿਲੱਖਣ Retirement Animal Personality Quiz (ਰਿਟਾਇਰਮੈਂਟ ਐਨੀਮਲ ਪਰਸਨੈਲਿਟੀ ਕੁਇਜ਼) ਹੈ।
ਇਹ ਛੋਟਾ, ਮਜ਼ੇਦਾਰ ਕੁਇਜ਼ ਤੁਹਾਨੂੰ ਤੁਹਾਡੇ ਰਿਟਾਇਰਮੈਂਟ ਦੇ ਟੀਚਿਆਂ ਅਤੇ ਤੁਸੀਂ ਰਿਟਾਇਰਮੈਂਟ ਦੇ ਤੁਹਾਡੇ ਰਸਤੇ 'ਤੇ ਕਿੱਥੇ ਹੋ, ਬਾਰੇ ਸਵਾਲ ਪੁੱਛਦਾ ਹੈ। ਕੁਇਜ਼ ਦੇ ਅੰਤ ਵਿੱਚ, ਤੁਸੀਂ ਇਹ ਕਰੋਗੇ:
- ਆਪਣੀ ਰਿਟਾਇਰਮੈਂਟ ਐਨੀਮਲ ਪਰਸਨੈਲਿਟੀ ਦਾ ਪਤਾ ਲਗਾਓ।
- ਤੁਹਾਡੇ ਜਵਾਬਾਂ ਅਤੇ ਟੀਚਿਆਂ ਦੇ ਆਧਾਰ 'ਤੇ ਕਸਟਮ ਰਿਟਾਇਰਮੈਂਟ ਸਿੱਖਲਾਈ ਮਾਰਗ ਪ੍ਰਾਪਤ ਕਰੋ।
ਕੀ ਤੁਸੀਂ ਲੂੰਬੜੀ ਵਾਂਗ ਆਪਣੀ ਯੋਜਨਾ ਪ੍ਰਤੀ ਤੇਜ਼ ਅਤੇ ਚਲਾਕ ਹੋ? ਜਾਂ ਕੀ ਤੁਸੀਂ ਉੱਲੂ ਵਾਂਗ ਧਿਆਨ ਰੱਖਣ ਵਾਲੇ ਅਤੇ ਸਬਰ-ਸੰਤੋਖੀ ਹੋ? ਇਹ ਜਾਣਨ ਲਈ ਅੱਜ ਹੀ ICanRetire ਰਿਟਾਇਰਮੈਂਟ ਪਰਸਨੈਲਿਟੀ ਕੁਇਜ਼ ਵਿੱਚ ਭਾਗ ਲਵੋ!
ਸਾਂਝਾ ਕਰੋ:
.


