- Health & Wellness
ਤੁਹਾਡੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ 5 ਆਸਾਨ ਤਰੀਕੇ
ਦੇਖਭਾਲਕਰਤਾ ਦੂਜਿਆਂ ਦੀ ਸਹਾਇਤਾ ਕਰਨ ਲਈ ਸਮਰਪਿਤ ਹੁੰਦੇ ਹਨ, ਪਰ ਤੁਹਾਡੇ ਲਈ ਆਪਣੀ ਸਿਹਤ ਦੀ ਦੇਖਭਾਲ ਕਰਨਾ ਵੀ ਉੱਨਾ ਹੀ ਮਹੱਤਵਪੂਰਨ ਹੁੰਦਾ ਹੈ। ਇੱਕ ਸਿਹਤਮੰਦ ਜੀਵਨ ਸ਼ੈਲੀ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਨੂੰ ਨਿਯੰਤਰਿਤ ਕਰਨ, ਤੁਹਾਡੇ ਇਮਿਊਨ ਸਿਸਟਮ ਨੂੰ ਬਿਹਤਰ ਬਣਾਉਣ, ਊਰਜਾ ਪੱਧਰ ਨੂੰ ਵਧਾਉਣ ਅਤੇ ਤਣਾਅ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੀ ਹੈ। ਸਿਹਤਮੰਦ ਰਹਿਣ ਅਤੇ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਨਿਯੰਤਰਿਤ ਕਰਨ ਦੇ 5 ਆਸਾਨ ਤਰੀਕੇ ਇੱਥੇ ਦਿੱਤੇ ਗਏ ਹਨ।
1. ਸ਼ੁਰੂਆਤ ਥੋੜ੍ਹੇ ਤੋਂ ਕਰੋ
ਜੀਵਨਸ਼ੈਲੀ ਵਿੱਚ ਬਦਲਾਅ ਕਰਨਾ ਕਾਫੀ ਭਾਰੀ ਹੋ ਸਕਦਾ ਹੈ, ਇਸ ਲਈ ਥੋੜ੍ਹੇ ਤੋਂ ਸ਼ੁਰੂਆਤ ਕਰੋ। ਸਧਾਰਨ ਟੀਚੇ ਤੈਅ ਕਰਨ ਦੀ ਕੋਸ਼ਿਸ਼ ਕਰੋ, ਜਿਵੇਂ ਕਿ ਹਰ ਰੋਜ਼ ਆਪਣੇ ਖਾਣੇ ਵਿੱਚ ਫਲਾਂ ਦਾ ਇੱਕ ਟੁਕੜਾ ਸ਼ਾਮਲ ਕਰਨਾ। ਤੁਹਾਡੀ ਰੁਟੀਨ ਵਿੱਚ ਛੋਟੇ-ਛੋਟੇ ਬਦਲਾਅ ਸ਼ਾਮਲ ਕਰੋ, ਜਿਵੇਂ ਕਿ ਥੋੜ੍ਹੀ ਜਿਹੀ ਸੈਰ ਕਰਨਾ ਜਾਂ ਅਖਰੋਟ ਵਰਗੇ ਸਿਹਤਮੰਦ ਸਨੈਕ ਲੈਣ ਦੀ ਚੋਣ ਕਰਨਾ। ਛੋਟੇ ਕਦਮਾਂ ’ਤੇ ਬਣੇ ਰਹਿਣਾ ਆਸਾਨ ਹੁੰਦਾ ਹੈ ਅਤੇ ਸਮੇਂ ਦੇ ਨਾਲ ਵੱਡੇ ਸੁਧਾਰ ਆ ਸਕਦੇ ਹਨ।
2. ਚੰਗਾ ਭੋਜਨ ਖਾਓ
ਇੱਕ ਪੌਸ਼ਟਿਕ ਭੋਜਨ ਦੇ ਕਈ ਫਾਇਦੇ ਹੁੰਦੇ ਹਨ, ਜਿਸ ਵਿੱਚ ਬਲੱਡ ਪ੍ਰੈਸ਼ਰ ਘਟਾਉਣਾ ਵੀ ਸ਼ਾਮਲ ਹੁੰਦਾ ਹੈ। ਤੁਹਾਡੇ ਭੋਜਨ ਵਿੱਚ ਕਈ ਤਰ੍ਹਾਂ ਦੇ ਫਲ, ਸਬਜ਼ੀਆਂ, ਸਾਬਤ ਅਨਾਜ ਅਤੇ ਲੀਨ (ਘੱਟ ਚਰਬੀ ਵਾਲੇ) ਪ੍ਰੋਟੀਨ ਸ਼ਾਮਲ ਕਰਨ ਲਈ ਕੋਸ਼ਿਸ਼ ਕਰੋ। ਇਸ ਨਾਲ ਤੁਹਾਨੂੰ ਆਸਾਨ, ਸਿਹਤਮੰਦ ਭੋਜਨ ਪਹਿਲਾਂ ਤੋਂ ਤਿਆਰ ਕਰਨ ਵਿੱਚ ਮਦਦ ਮਿਲ ਸਕਦੀ ਹੈ।
MyPlate ਪਲਾਨ ਖੁਰਾਕ ਸੁਬੰਧੀ ਇੱਕ ਮੁਫ਼ਤ ਦਿਸ਼ਾ-ਨਿਰਦੇਸ਼ ਹੈ ਜਿਸਨੂੰ ਵਧੇਰੇ ਸਿਹਤਮੰਦ ਭੋਜਨ ਵਿਕਲਪ ਬਣਾਉਣ ਵਿੱਚ ਲੋਕਾਂ ਦੀ ਸਹਾਇਤਾ ਕਰਨ ਲਈ ਤਿਆਰ ਕੀਤਾ ਗਿਆ ਹੈ। ਇਹ ਤੁਹਾਨੂੰ ਟਰੈਕ 'ਤੇ ਰਹਿਣ ਅਤੇ ਸੰਤੁਲਿਤ ਖੁਰਾਕ ਤਿਆਰ ਕਰਨ ਵਿੱਚ ਤੁਹਾਡੀ ਸਹਾਇਤਾ ਕਰਨ ਲਈ ਟੂਲ (ਸਾਧਨ), ਰੈਸਿਪੀਆਂ ਅਤੇ ਸੁਝਾਅ ਪੇਸ਼ ਕਰਦਾ ਹੈ।
ਤੁਹਾਡੇ ਖਾਣ-ਪੀਣ ਵਿੱਚ ਸਕਾਰਾਤਮਕ ਬਦਲਾਅ ਕਰਨ ਵਿੱਚ ਤੁਹਾਡੀ ਸਹਾਇਤਾ ਕਰਨ ਲਈ Start Simple with MyPlate ਐਪ ਨੂੰ ਮੁਫ਼ਤ ਵਿੱਚ ਵਰਤੋ। ਐਪ ਰੋਜ਼ਾਨਾ ਦੇ ਸਧਾਰਨ ਭੋਜਨ ਟੀਚਿਆਂ ਨੂੰ ਚੁਣਨ ਅਤੇ ਤੁਹਾਡੀ ਤਰੱਕੀ ਨੂੰ ਟਰੈਕ ਕਰਨ ਨੂੰ ਆਸਾਨ ਬਣਾਉਂਦਾ ਹੈ।
ਆਪਣੀ ਖਾਣ ਪੀਣ ਦੀ ਯੋਜਨਾ ਪ੍ਰਾਪਤ ਕਰਨ ਲਈ ਹੇਠਾਂ ਦਿੱਤੀ ਪ੍ਰਸ਼ਨਾਵਲੀ ਨਾਲ ਸ਼ੁਰੂ ਕਰੋ।
3. ਚੁਸਤ-ਫੁਰਤ ਰਹੋ
ਕਸਰਤ ਬਲੱਡ ਪ੍ਰੈਸ਼ਰ ਨੂੰ ਪ੍ਰਬੰਧਿਤ ਕਰਨ ਅਤੇ ਸਮੁੱਚੀ ਤੰਦਰੁਸਤੀ ਨੂੰ ਸੁਧਾਰਨ ਦਾ ਇੱਕ ਸ਼ਕਤੀਸ਼ਾਲੀ ਸਾਧਨ ਹੈ। ਸਧਾਰਣ ਗਤੀਵਿਧੀਆਂ ਜਿਵੇਂ ਕਿ ਬ੍ਰੇਕ ਦੌਰਾਨ ਸਟ੍ਰੈੱਚਿੰਗ, ਤੇਜ਼ ਸੈਰ ਕਰਨਾ ਜਾਂ ਘਰ ਵਿੱਚ ਝਟਪਟ ਕਸਰਤ ਕਰਨਾ, ਤੁਹਾਡੇ ਵਿਅਸਤ ਦਿਨ ਵਿੱਚ ਸਰੀਰਕ ਸਰਗਰਮੀ ਨੂੰ ਸ਼ਾਮਲ ਕਰਨ ਦੇ ਢੰਗ ਹਨ। ਜੇ ਤੁਹਾਡੇ ਕੋਲ SEIU 775 Benefits Group ਰਾਹੀਂ ਹੈਲਥ ਕਵਰੇਜ ਹੈ, ਤਾਂ ਤੁਹਾਡੇ ਕੋਲ ਤੰਦਰੁਸਤ ਰਹਿਣ ਅਤੇ ਕਿਰਿਆਸ਼ੀਲ ਰਹਿਣ ਵਿੱਚ ਸਹਾਇਤਾ ਕਰਨ ਲਈ ਵੈਲਨੈੱਸ ਕੋਚਿੰਗ, ਫਿਜ਼ਿਕਲ ਥੈਰੇਪੀ ਅਤੇ ਫਿਟਨੈੱਸ ਛੋਟਾਂ ਤੱਕ ਪਹੁੰਚ ਹੁੰਦੀ ਹੈ। ਆਪਣੇ ਫਿਟਨੈੱਸ ਲਾਭਾਂ ਬਾਰੇ ਹੋਰ ਜਾਣੋ.
4. ਆਪਣੀ ਤਰੱਕੀ 'ਤੇ ਨਜ਼ਰ ਰੱਖੋ
ਆਪਣੀ ਤਰੱਕੀ ਦੀ ਨਿਗਰਾਨੀ ਕਰਨਾ ਤੁਹਾਨੂੰ ਪ੍ਰੇਰਿਤ ਰੱਖਣ ਵਿੱਚ ਸਹਾਇਤਾ ਕਰਦਾ ਹੈ ਅਤੇ ਤੁਹਾਨੂੰ ਇਹ ਵਿਖਾ ਸਕਦਾ ਹੈ ਕਿ ਤੁਸੀਂ ਕਿੰਨੀ ਦੂਰੀ ਤੈਅ ਕਰ ਲਈ ਹੈ। ਤੁਹਾਡੀਆਂ ਰੋਜ਼ਾਨਾ ਦੀਆਂ ਆਦਤਾਂ ਅਤੇ ਸਿਹਤ ਸੁਧਾਰਾਂ ’ਤੇ ਨਜ਼ਰ ਰੱਖਣ ਕਰਨ ਲਈ ਕਿਸੇ ਜਰਨਲ, ਕਿਸੇ ਐਪ ਜਾਂ ਸਧਾਰਨ ਨੋਟਸ ਨੂੰ ਵਰਤੋ। ਆਪਣੇ ਸਫ਼ਰ ਦੌਰਾਨ ਛੋਟੇ-ਛੋਟੇ ਕਦਮਾਂ ਨੂੰ ਪਛਾਣੋ ਅਤੇ ਜਸ਼ਨ ਮਨਾਓ, ਕਿਉਂਕਿ ਇਹ ਤੁਹਾਡੀ ਸਿਹਤ ਦੇ ਸਫ਼ਰ ਵਿੱਚ ਮਹੱਤਵਪੂਰਨ ਮੀਲ ਪੱਥਰ ਹੋ ਸਕਦੇ ਹਨ।
5. ਸਬਰ ਰੱਖੋ ਅਤੇ ਆਪਣੇ ਲਈ ਦਿਆਲੂ ਬਣੋ
ਇੱਕ ਦੇਖਭਾਲ ਕਰਤਾ ਦੇ ਰੂਪ ਵਿੱਚ, ਜਦੋਂ ਤੁਸੀਂ ਬਹੁਤ ਸਾਰੀਆਂ ਜਿੰਮੇਵਾਰੀਆਂ ਨੂੰ ਨਿਭਾਉਂਦੇ ਹੋ ਤਾਂ ਖੁਦ ਨਾਲ ਨਾਇਨਸਾਫ਼ੀ ਕਰਨਾ ਜਾਂ ਕਠੋਰ ਸੁਭਾਵਿਕ ਹੁੰਦਾ ਹੈ। ਖੁਦ ਪ੍ਰਤੀ ਸਬਰ ਰੱਖਣਾ ਯਾਦ ਰੱਖੋ। ਸਮਝੋ ਲਓ ਕਿ ਹੌਲੀ-ਹੌਲੀ ਬਦਲਾਅ ਕਰਨਾ ਅਤੇ ਝਟਕਿਆਂ ਦਾ ਸਾਹਮਣਾ ਕਰਨਾ ਪ੍ਰਕਿਰਿਆ ਦਾ ਹੀ ਹਿੱਸਾ ਹੁੰਦਾ ਹੈ। ਤੁਸੀਂ ਜੋ ਤਰੱਕੀ ਕਰ ਰਹੇ ਹੋ ਉਸ 'ਤੇ ਧਿਆਨ ਟਿਕਾਓ ਅਤੇ ਤੁਹਾਡੀ ਖੁਦ ਦੀ ਸਿਹਤ ਨੂੰ ਤਰਜੀਹ ਦੇਣਾ ਵੀ ਜਾਰੀ ਰੱਖੋ।
ਇੱਕ ਸਿਹਤਮੰਦ ਜੀਵਨ ਸ਼ੈਲੀ ਬਣਾਈ ਰੱਖਣਾ ਹਾਈ ਬਲੱਡ ਪ੍ਰੈਸ਼ਰ ਜਿਹੀਆਂ ਪੁਰਾਣੀਆਂ ਸਥਿਤੀਆਂ ਨੂੰ ਪ੍ਰਬੰਧਿਤ ਕਰਨ ਦਾ ਨਾ ਸਿਰਫ਼ ਨੰਬਰ ਇੱਕ ਤਰੀਕਾ ਹੈ – ਬਲਕਿ ਇਹ ਹੋਰਾਂ ਲਈ ਬਿਹਤਰ ਦੇਖਭਾਲ ਪ੍ਰਦਾਨ ਕਰਨ ਵਿੱਚ ਵੀ ਤੁਹਾਡੀ ਸਹਾਇਤਾ ਕਰਦਾ ਹੈ। ਤੁਹਾਡੇ ਲਈ ਇੱਕ ਵਧੇਰੇ ਸਿਹਤਮੰਦ, ਵਧੇਰੇ ਖੁਸ਼ਹਾਲ ਜੀਵਨ ਦੀਆਂ ਸ਼ੁੱਭਇੱਛਾਵਾਂ!
ਆਪਣੀ ਤਰੱਕੀ ਦੀ ਨਿਗਰਾਨੀ ਕਰਨਾ ਤੁਹਾਨੂੰ ਪ੍ਰੇਰਿਤ ਰੱਖਣ ਵਿੱਚ ਸਹਾਇਤਾ ਕਰਦਾ ਹੈ ਅਤੇ ਤੁਹਾਨੂੰ ਇਹ ਵਿਖਾ ਸਕਦਾ ਹੈ ਕਿ ਤੁਸੀਂ ਕਿੰਨੀ ਦੂਰੀ ਤੈਅ ਕਰ ਲਈ ਹੈ। ਤੁਹਾਡੀਆਂ ਰੋਜ਼ਾਨਾ ਦੀਆਂ ਆਦਤਾਂ ਅਤੇ ਸਿਹਤ ਸੁਧਾਰਾਂ ’ਤੇ ਨਜ਼ਰ ਰੱਖਣ ਕਰਨ ਲਈ ਕਿਸੇ ਜਰਨਲ, ਕਿਸੇ ਐਪ ਜਾਂ ਸਧਾਰਨ ਨੋਟਸ ਨੂੰ ਵਰਤੋ। ਆਪਣੇ ਸਫ਼ਰ ਦੌਰਾਨ ਛੋਟੇ-ਛੋਟੇ ਕਦਮਾਂ ਨੂੰ ਪਛਾਣੋ ਅਤੇ ਜਸ਼ਨ ਮਨਾਓ, ਕਿਉਂਕਿ ਇਹ ਤੁਹਾਡੀ ਸਿਹਤ ਦੇ ਸਫ਼ਰ ਵਿੱਚ ਮਹੱਤਵਪੂਰਨ ਮੀਲ ਪੱਥਰ ਹੋ ਸਕਦੇ ਹਨ।
ਇੱਕ ਸਿਹਤਮੰਦ ਜੀਵਨ ਸ਼ੈਲੀ ਲਈ ਸਹਾਇਤਾ ਕਰਨ ਲਈ ਮੁਫ਼ਤ ਸਰੋਤ।
ਸਿਹਤਮੰਦ ਭੋਜਨ
MyPlate ਨਾਲ ਅਸਾਨੀ ਨਾਲ ਖ੍ਰੀਦਦਾਰੀ ਕਰੋ
ਤੁਹਾਡੇ ਖੇਤਰ ਵਿੱਚ ਬੱਚਤ ਦੇ ਤਰੀਕੇ ਲੱਭੋ ਅਤੇ ਬਜਟ-ਅਨੁਕੂਲ ਭੋਜਨ ਤਿਆਰ ਕਰਨ ਦੇ ਨਵੇਂ ਢੰਗ ਖੋਜੋ।
ਸਿਹਤਮੰਦ ਭਾਰ ਵਾਸਤੇ ਸਿਹਤਮੰਦ ਭੋਜਨ ਲਈ ਸੁਝਾਅ
ਸਿਹਤਮੰਦ ਭੋਜਨ ਲਈ ਸੁਝਾਅ ਹਾਸਿਲ ਕਰੋ ਜੋ ਸਿਹਤਮੰਦ ਭਾਰ ਵਿੱਚ ਸਹਾਇਤਾ ਕਰਦੇ ਹਨ।
CDC – ਸਿਹਤਮੰਦ ਭੋਜਨ ਦੇ ਸੁਝਾਅ
ਜ਼ਰੂਰੀ ਪੌਸ਼ਟਿਕ ਤੱਤਾਂ ਨੂੰ ਵਧਾਕੇ ਅਤੇ ਗੈਰ-ਸਿਹਤਮੰਦ ਤੱਤਾਂ ਨੂੰ ਘਟਾਕੇ ਤੁਹਾਡੀ ਖੁਰਾਕ ਵਿੱਚ ਸੁਧਾਰ ਕਰਨ ਲਈ ਸੁਝਾਅ ਹਾਸਿਲ ਕਰੋ।
ਕਸਰਤ ਅਤੇ ਚੁਸਤ-ਫੁਰਤ ਰਹਿਣਾ
CDC – ਸਰੀਰਕ ਗਤੀਵਿਧੀ ਦੀ ਤੀਬਰਤਾ ਨੂੰ ਮਾਪਣਾ
ਇਹ ਸਿੱਖੋ ਕਿ ਗੱਲਬਾਤ ਦੇ ਟੈਸਟ, ਦਿਲ ਦੀ ਧੜਕਣ, ਅਤੇ ਮਹਿਸੂਸ ਹੋ ਰਹੀ ਥਕਾਵਟ ਜਿਹੇ ਢੰਗਾਂ ਨੂੰ ਵਰਤਕੇ ਸਰੀਰਕ ਗਤੀਵਿਧੀ ਦੀ ਤੀਬਰਤਾ ਨੂੰ ਕਿਵੇਂ ਮਾਪਣਾ ਹੈ।
CDC – ਭੋਜਨ ਸਹਾਇਤਾ ਸਰੋਤ
ਅਜਿਹੇ ਸਹਾਇਕ ਸਰੋਤਾਂ ਦੀ ਸੂਚੀ ਲੱਭੋ ਜੋ ਸਿਹਤਮੰਦ ਭੋਜਨ ਵਿੱਚ ਸਹਾਇਤਾ ਪ੍ਰਦਾਨ ਕਰਦੇ ਹਨ ਅਤੇ ਉਹਨਾਂ ਤੱਕ ਪਹੁੰਚ ਪ੍ਰਦਾਨ ਕਰਦੇ ਹਨ।


